Corona Virus
ਜ਼ਿਲ੍ਹਾ ਪ੍ਰਸ਼ਾਸਨ ਰੋਜ਼ਾਨਾ ਵੰਡ ਰਿਹੈ ਇਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਰਾਸ਼ਨ ਕਿੱਟਾਂ

ਅੰਮ੍ਰਿਤਸਰ, 2 ਅਪ੍ਰੈਲ : ਜਿਸ ਦਿਨ ਤੋਂ ਪੰਜਾਬ ਵਿਚ ਕਰਫਿਊ ਲੱਗਾ ਹੈ, ਉਸ ਦਿਨ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਲੋੜਵੰਦ ਲੋਕ, ਜੋ ਕਿ ਦਿਹਾੜੀ ਕਰਕੇ ਆਪਣੀਕਮਾਈ ਕਰਦੇ ਸਨ, ਪਰ ਕਰਫਿਊ ਲੱਗਾ ਹੋਣ ਕਾਰਨ ਬਾਹਰ ਨਹੀਂ ਜਾ ਸਕਦੇ, ਦੀ ਸਾਰ ਲੈਣ ਵਿਚ ਲੱਗਾ ਹੋਇਆ ਹੈ। ਰੋਜ਼ਾਨਾ ਕਰੀਬ ਇਕ ਹਜ਼ਾਰ ਤੋਂ ਵੱਧ ਲੋਕਾਂਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਪਹੁੰਚ ਰਹੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਧਾ ਸੁਆਮੀਸਤਿਸੰਗ ਬਿਆਸ, ਚੀਫ ਖਾਲਸਾ ਦੀਵਾਨ, ਲਾਇਨਜ਼ ਕਲੱਬ, ਰੋਟਰੀ ਕਲੱਬ, ਯੂਥ ਕਲੱਬ, ਕਾਰ ਸੇਵਾ ਵਾਲੇ ਮਹਾਂਪੁਰਖ, ਨਿਸ਼ਕਾਮ ਸੇਵਾ ਸੁਸਾਇਟੀਆਂ ਅਤੇ ਹੋਰਬਹੁਤ ਸਾਰੀਆਂ ਸੰਸਥਾਵਾਂ ਤੋਂ ਇਲਾਵਾ ਨਿੱਜੀ ਤੌਰ ਉਤੇ ਵੀ ਲੋਕ ਲੋੜਵੰਦਾਂ ਤੱਕ ਪਹੁੰਚ ਰਹੇ ਹਨ। ਇੰਨਾਂ ਵੱਲੋਂ ਵੀ ਸੁੱਕੇ ਰਾਸ਼ਨ ਦੇ ਨਾਲ-ਨਾਲ ਹਜ਼ਾਰਾਂ ਲੋਕਾਂ ਨੂੰਤਿਆਰ ਕੀਤਾ ਲੰਗਰ ਦਿੱਤਾ ਜਾ ਰਿਹਾ ਹੈ। ਕੱਲ• 1 ਅਪ੍ਰੈਲ ਨੂੰ ਹੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ 1200 ਤੋਂ ਵੱਧ ਸੁੱਕੇ ਰਾਸ਼ਨ ਦੀਆਂ ਕਿੱਟਾਂ ਜਿਸ ਵਿਚ 10 ਕਿਲੋ ਆਟਾ, ਚੌਲ, ਖੰਡ, ਚਾਹ ਪੱਤੀ, ਘਿਉ ਆਦਿ ਸ਼ਾਮਿਲ ਹੈ, ਲੋੜਵੰਦ ਲੋਕਾਂ ਤੱਕ ਪੁੱਜਦਾ ਕੀਤੀਆਂ ਗਈਆਂ।

ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਉਲੀਕੀ ਯੋਜਨਾਬੰਦੀ ਤਹਿਤ ਅਜਿਹਾ ਕੋਈ ਇਲਾਕਾ ਬਾਕੀ ਨਹੀਂ ਰਿਹਾ, ਜਿੱਥੇ ਲੋੜਵੰਦ ਨੂੰਮਦਦ ਨਹੀਂ ਮਿਲ ਰਹੀ। ਕਈ ਲੋਕ ਜ਼ਿਲ੍ਹਾ ਕੰਟਰੋਲ ਰੂਮ ਉਤੇ ਫੋਨ ਕਰਕੇ ਵੀ ਰਾਸ਼ਨ ਦੀ ਸਹਾਇਤਾ ਲੈ ਰਹੇ ਹਨ। ਹਰੇਕ ਸਬ ਡਵੀਜ਼ਨ ਵਿਚ ਸਬੰਧਤ ਐਸ ਡੀਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬੀ ਡੀ ਪੀ ਓ ਦਾ ਸਟਾਫ ਲੋੜਵੰਦਾਂ ਤੱਕ ਰਾਹਤ ਸਮਗਰੀ ਪਹੁੰਚਾ ਰਿਹਾ ਹੈ। ਉਨਾਂ ਦੱਸਿਆ ਕਿ ਸ਼ਹਿਰੀ ਖੇਤਰ ਤੋਂਇਲਾਵਾ ਸਰਹੱਦੀ ਪੱਟੀ ਦੇ ਨਿੱਕੇ ਤੋਂ ਨਿੱਕੇ ਪਿੰਡ ਤੱਕ ਵੀ ਅਸੀਂ ਪਹੁੰਚ ਬਣਾਈ ਹੈ ਅਤੇ ਇਹ ਕੰਮ ਲਗਾਤਾਰ ਜਾਰੀ ਰਹੇਗਾ।