Punjab
ਕੇਂਦਰੀ ਜੇਲ ਪਟਿਆਲਾ ਵਿਖੇ ਲੱਗੇ ਮੈਡੀਕਲ ਕੈਂਪ ਦਾ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਕੀਤਾ ਦੌਰਾ

ਪਟਿਆਲਾ:ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਸੇਮ ਮੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀ.ਜੇ.ਐਮ ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਸੁਸ਼ਮਾ ਦੇਵੀ ਦੀ ਦੇਖ ਰੇਖ ‘ਚ ਕੇਂਦਰੀ ਜੇਲ ਪਟਿਆਲਾ ਵਿਖੇ ਜੇਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਬੰਦੀਆਂ ਲਈ ਇੱਕ ਮੈਡੀਕਲ ਕੈਂਪ ਲਾਇਆ ਗਿਆ।
ਕੈਂਪ ‘ਚ ਐਮ.ਓ. ਸਰਜਰੀ ਡਾ: ਸੁਖਵਿੰਦਰ ਸਿੰਘ, ਮੈਡੀਸਨ ਦੇ ਮਾਹਰ ਡਾ: ਵਿਪਨਪ੍ਰੀਤ ਕੌਰ, ਅੱਖਾਂ ਦੇ ਡਾ: ਅਰਪਨਾ ਸਾਰੋਵਾਲ, ਔਰਤਾਂ ਦੀ ਬਿਮਾਰੀ ਦੇ ਮਾਹਰ ਡਾ: ਏਕਤਾ, ਦੰਦਾਂ ਦੇ ਡਾ: ਪ੍ਰੀਤੀ ਸੈਣੀ, ਚਮੜੀ ਰੋਗਾਂ ਦੇ ਡਾ: ਜੋਤੀ ਬਤਰਾ, ਮਨੋਰੋਗ ਦੇ ਡਾ: ਅਮਿਤ ਜਿੰਦਲ, ਹੱਡੀਆਂ ਦੇ ਡਾ. ਕਰਨਵੀਰ ਸਿੰਘ, ਛਾਤੀ ਦੇ ਰੋਗਾਂ ਦੇ ਮਾਹਰ ਡਾ: ਨਰੇਸ਼ ਕੁਮਾਰ ਬਾਂਸਲ ਸਮੇਤ ਪੂਰੀ ਮੈਡੀਕਲ ਟੀਮ ਵੱਲੋਂ ਕੁੱਲ 749 ਬੰਦੀਆਂ ਦਾ ਮੈਡੀਕਲ ਜਾਚ ਕੀਤੀ ਗਈ ਅਤੇ ਦਵਾਈਆਂ ਵੰਡੀਆਂ ਗਈਆਂ।
ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਸੇਮ ਮੰਗਲਾ ਅਤੇ ਸੀ.ਜੇ.ਐਮ ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਸੁਸ਼ਮਾ ਦੇਵੀ ਵੱਲੋਂ ਕੈਂਪ ਦਾ ਦੌਰਾ ਕੀਤਾ ਗਿਆ ਅਤੇ ਸਾਰੇ ਡਾਕਟਰ ਸਾਹਿਬਾਨ ਨੂੰ ਮਿਲ ਕੇ ਕੈਂਪ ਵਿੱਚ ਕੀਤੇ ਜਾ ਰਹੀ ਸਿਹਤ ਜਾਂਚ ਸਬੰਧੀ ਗੱਲ ਕੀਤੀ। ਇਸ ਤੋਂ ਇਲਾਵਾ ਜੱਜ ਸਾਹਿਬਾਨ ਵੱਲੋਂ ਬੰਦੀਆਂ ਤੋਂ ਉਨਾਂ ਦੀ ਮੁਸ਼ਕਲਾਂ ਬਾਰੇ ਵੀ ਪੁੱਛਿਆ ਗਿਆ।
ਕੈਂਪ ਦੌਰਾਨ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਡਿਪਟੀ ਸੁਪਰਡੈਂਟ ਹਰਜੋਤ ਕਲੇਰ, ਵਧੀਕ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਸਹਾਇਕ ਡਿਪਟੀ ਸੁਪਰਡੈਂਟ ਵਰੁਣ ਸ਼ਰਮਾ ਅਤੇ ਜੇਲ੍ਹ ਸਟਾਫ਼ ਵੀ ਹਾਜ਼ਰ ਸੀ।