Corona Virus
ਜ਼ਿਲਾ ਬਰਨਾਲਾ ਦੀਆਂ ਪੰਚਾਇਤਾਂ ਤੇ ਯੂਥ ਕਲੱਬਾ ਨੇ ਚੁੱਕਿਆ ਪਿੰਡਾਂ ਨੂੰ ਕਰੋਨਾ ਵਾਇਰਸ ਤੋ ਸੁਰੱਖਿਅਤ ਰੱਖਣ ਦਾ ਬੀੜਾ

ਬਰਨਾਲਾ, 2 ਅਪ੍ਰੈਲ : ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਬਰਨਾਲਾ ਦੇ ਪਿੰਡਾਂ ਦੇ ਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਪਿੰਡ ਸੀਲ ਕਰ ਕੇ ਠੀਕਰੀ ਪਹਿਰੇ ਲਾਉਣ ਦਾ ਬੀੜਾਚੁੱਕਿਆ ਗਿਆ ਹੈ ਤਾਂ ਜੋ ਕਰੋਨਾ ਵਾਇਰਸ ਖ਼ਿਲਾਫ਼ ਜੰਗ ਵਿੱਚ ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਮਿਲ ਸਕੇ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਸੁਰੱਖਿਅਤ ਰਹਿਣ।
ਜਾਣਕਾਰੀ ਅਨੁਸਾਰ ਜ਼ਿਲਾ ਬਰਨਾਲਾ ਦੇ ਲਗਭਗ 20 ਪਿੰਡਾਂ ਦੀਆਂ ਪੰਚਾਇਤਾਂ, ਨੌਜਵਾਨ ਕਲੱਬਾਂ ਤੇ ਹੋਰ ਮੋਹਤਬਰ ਇਨਾਂ ਨਾਕਿਆਂ ’ਤੇ ਡਿਊਟੀਆਂ ਦੇ ਕੇ ਹਰਆਉਣ-ਜਾਣ ਵਾਲੇ ’ਤੇ ਨਜ਼ਰ ਰੱਖ ਰਹੇ ਹਨ ਤਾਂ ਜੋ ਕਰਫਿਊ ਦੀ ਪਾਲਣਾ ਹੋ ਸਕੇ ਅਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦਾ ਰਿਕਾਰਡ ਰੱਖਿਆ ਜਾ ਸਕੇ।ਬਲਾਕ ਬਰਨਾਲਾ ਦੇ ਪਿੰਡ ਭੱਠਲਾਂ, ਫਤਿਹਗੜ ਛੰਨਾ, ਕਾਲੇਕੇ, ਅਸਪਾਲ ਕਲਾਂ, ਜਲੂਰ, ਭੈਣੀ ਮਹਿਰਾਜ, ਪੱਤੀ ਸੋਹਲ, ਧਨੌਲਾ ਖੁਰਦ, ਕੋਠੇ ਗੁਰੂ, ਰੂੜੇਕੇ ਕਲਾਂ, ਬਲਾਕ ਸ਼ਹਿਣਾ ਦੇ ਪਿੰਡ ਜੰਗੀਆਣਾ, ਜੈਮਲ ਸਿੰਘ ਵਾਲਾ, ਢਿੱਲਵਾਂ ਨਾਭਾ, ਢਿੱਲਵਾਂ ਪਟਿਆਲਾ, ਢਿੱਲਵਾਂ ਪਟਿਆਲਾ ਖੁਰਦ, ਲਗਜਰੀ ਪੱਤੀ, ਜੈਤਾਸਰ, ਢਿੱਲਵਾਂਦੱਖਣ ਤੇ ਬਲਾਕ ਮਹਿਲ ਕਲਾਂ ਦੇ ਨਿਹਾਲੂਵਾਲਾ ਆਦਿ ਪਿੰਡਾਂ ਦੇ ਵਾਸੀਆਂ ਵੱਲੋਂ ਆਪਣੇ ਪਿੰਡਾਂ ਦੀ ਤਾਲਾਬੰਦੀ ਕੀਤੀ ਗਈ ਹੈ। ਇਹ ਪਿੰਡ ਵਾਸੀ ਆਪਣੇ ਪਿੰਡਾਂ ’ਚੋਬਾਹਰ ਜਾਣ ਵਾਲੇ ਅਤੇ ਪਿੰਡ ਆਉਣ ਵਾਲੇ ਹਰ ਵਿਅਕਤੀ ਦਾ ਰਿਕਾਰਡ ਰੱਖਦੇ ਹਨ ਤੇ ਆਉਣ-ਜਾਣ ਦੇ ਕਾਰਨ ਬਾਰੇ ਜਾਣਕਾਰੀ ਰੱਖ ਰਹੇ ਹਨ ਤਾਂ ਜੋ ਕਰਫਿੳ ਦੀ ਪਾਲਣਾ ਕੀਤੀ ਜਾ ਸਕੇ ਅਤੇ ਕਰੋਨਾ ਵਾਇਰਸ ਤੋਂ ਬਚਾਅ ਹੋ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਬਰਨਾਲਾ ਜ਼ਿਲੇ ਦੇ ਵੱਡੀ ਗਿਣਤੀ ਪਿੰਡਾਂ ਵੱਲੋਂ ਕੀਤੀ ਤਾਲਾਬੰਦੀ ਦੇ ਕਦਮ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਂਇਸ ਸਮੇਂ ਇਕ-ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਬਾਹਰੋਂ ਆਉਣ-ਜਾਣ ਵਾਲਿਆਂ ਦਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਲੋੜ ਅਨੁਸਾਰਸਿਹਤ ਵਿਭਾਗ ਦੀਆਂ ਸੇਵਾਵਾਂ ਲਈਆਂ ਜਾ ਸਕਣ। ਉਨਾਂ ਕਿਹਾ ਕਿ ਇਹ ਪਿੰਡ ਸਿਹਤ ਵਿਭਾਗ ਦਾ ਸਾਥ ਦੇ ਰਹੇ ਹਨ ਤੇ ਆਪਣੇ ਪੱਧਰ ’ਤੇ ਆਉਣ-ਜਾਣਵਾਲਿਆਂ ਦਾ ਰਿਕਾਰਡ ਰੱਖ ਰਹੇ ਹਨ ਤਾਂ ਜੋ ਕਰੋਨਾ ਵਾਇਰਸ ਤੋਂ ਬਚਾਅ ਹੋ ਸਕੇ। ਇਸ ਦੇ ਨਾਲ ਹੀ ਉਨਾਂ ਠੀਕਰੀ ਪਹਿਰਿਆਂ ’ਤੇ ਡਟੇ ਪਿੰਡ ਵਾਸੀਆਂ ਨੂੰਅਪੀਲ ਕੀਤੀ ਕਿ ਉਹ ਆਪਸ ਵਿਚ ਡੇਢ ਡੇਢ ਮੀਟਰ ਦਾ ਫਾਸਲਾ ਜ਼ਰੂਰ ਬਣਾ ਕੇ ਰੱਖਣ ਅਤੇ ਕਿਸੇ ਵੀ ਥਾਂ ’ਤੇ ਭੀੜ ਇਕੱਠੀ ਨਾ ਹੋਣ ਦੇਣ।