Punjab
ਪਠਾਨਕੋਟ ਸਿਵਿਲ ਸਰਜਨ ਡਾ. ਵਿਨੋਦ ਸਰੀਨ ਨੇ ਦਿੱਤਾ ਅਸਤੀਫਾ

ਕੋਰੋਨਾ ਸੰਕਟ ਦੌਰਾਨ ਜ਼ਿਲਾ ਪਠਾਨਕੋਟ ਦੇ ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਹੈਲਥ ਸੈਕੇਟਰੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਹੁਸ਼ਿਆਰਪੁਰ ‘ਚ ਰਹੇ ਐੱਸ.ਐੱਮ.ਓ. ਤੋਂ ਪ੍ਰਮੋਟ ਹੋ ਕੇ ਸਿਵਲ ਸਰਜਨ ਬਣੇ ਡਾਕਟਰ ਵਿਨੋਦ ਸਰੀਨ ਨੇ 27 ਨਵੰਬਰ 2019 ਨੂੰ ਜ਼ਿਲਾ ਪਠਾਨਕੋਟ ‘ਚ ਅਹੁਦਾ ਸੰਭਾਲਿਆ ਸੀ। ਸਿਵਲ ਸਰਜਨ ਡਾ. ਸਰੀਨ ਨੇ ਨਵੰਬਰ 2020 ‘ਚ ਸੇਵਾ ਮੁਕਤ ਹੋਣਾ ਸੀ ਪਰ ਕੋਰੋਨਾ ਸੰਕਟ ‘ਚ ਹੀ ਅਚਾਨਕ ਅਸਤੀਫਾ ਦੇ ਕੇ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
Continue Reading