Uncategorized
ਜਾਣੋ ਕਿਵੇਂ ਛੇ ਲੱਖ ਦੇ ਕੁਤੇ ਨੂੰ ਅਗਵਾ ਕਰ ਫਿਰ ਬੇਰਹਮੀ ਨਾਲ ਮਾਰ ਮੁਕਾਇਆ

ਹਰਿਆਣਾ ਦੇ ਕਰਨਾਲ ‘ਚ ਲੈਬਰਾਡੋਰ ਨਸਲ ਦੇ ਕੁੱਤੇ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਛੋਟਾ ਰਾਜਾ ਨਾਮ ਦੇ ਇਸ ਕੁੱਤੇ ਦੇ ਕਾਤਲ ਫਰਾਰ ਹਨ। ਉਸ ਦੇ ਮਾਲਕ ਨੇ ਐਸ.ਪੀ. ਨਾਲ ਮੁਲਾਕਾਤ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਉਸ ਅਨੁਸਾਰ ਛੋਟਾ ਰਾਜ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਬੁਰੀ ਤਰ੍ਹਾਂ ਕੁਟਿਆ ਗਿਆ। ਉਸ ਨੇ ਇਹ ਇਲਜ਼ਾਮ ਕੁੱਤੇ ਦੇ ਪੁਰਾਣੇ ਮਾਲਕ ਖਿਲਾਫ ਲਾਏ ਹਨ। ਉਸ ਦਾ ਦਾਅਵਾ ਹੈ ਕਿ ਇਸ ਖਾਸ ਕੁੱਤੇ ਦੀ ਕੀਮਤ ਕਰੀਬ ਛੇ ਲੱਖ ਰੁਪਏ ਸੀ।ਇਸ ਦੌਰਾਨ ਮਿਲੀ ਜਾਣਕਾਰੀ ਕਰਨਾਲ ਦੇ ਸ਼ੇਰਗੜ੍ਹ ਖਾਲਸਾ ‘ਚ ਇੱਕ ਵਿਅਕਤੀ ਕੋਲ ਲੈਬਰਾਡੋਰ ਨਸਲ ਦਾ ਇਹ ਕੁੱਤਾ ਸੀ, ਜਿਸ ਨੂੰ ਉਸ ਨੇ ਪਿੰਡ ਦੇ ਵਸਨੀਕ ਸਾਗਰ ਨੂੰ ਤਿੰਨ ਲੱਖ ਰੁਪਏ ਵਿੱਚ ਵੇਚ ਦਿੱਤਾ। ਖਰੀਦਣ ਤੋਂ ਬਾਅਦ, ਉਸਦੇ ਮਾਲਕ ਨੇ ਕੁੱਤੇ ਦੀ ਚੰਗੀ ਦੇਖਭਾਲ ਕੀਤੀ, ਉਸ ਨੂੰ ਖੁਆਇਆ ਤੇ ਉਸ ਨੂੰ ਸਿਹਤਮੰਦ ਬਣਾਇਆ। ਮਾਲਿਕ ਨੇ ਆਪਣੇ ਕੁੱਤੇ ਦਾ ਨਾਮ ਛੋਟਾ ਰਾਜਾ ਰੱਖਿਆ। ਇਸ ਦੌਰਾਨ ਕੁੱਤੇ ਦੇ ਪੁਰਾਣੇ ਮਾਲਕ ਨੇ ਇਸ ਦੇ ਆਕਾਰ ਤੇ ਕੱਦ ਨੂੰ ਵੇਖਦਿਆਂ ਇਸ ਨੂੰ ਵਾਪਸ ਖਰੀਦਣ ਦੀ ਇੱਛਾ ਜ਼ਾਹਰ ਕੀਤੀ। ਉਹ ਕੁੱਤੇ ਲਈ ਛੇ ਲੱਖ ਰੁਪਏ ਦੇਣ ਲਈ ਰਾਜ਼ੀ ਸੀ ਪਰ ਮਾਲਿਕ ਨੇ ਛੋਟਾ ਰਾਜਾ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ।ਮਾਲਿਕ ਦੇ ਅਨੁਸਾਰ, ਕੁਝ ਦਿਨ ਪਹਿਲਾਂ ਉਸ ਦੇ ਕੁੱਤੇ ਨੂੰ ਕੁਝ ਖੁਆਉਣ ਤੋਂ ਬਾਅਦ ਅਗਵਾ ਕਰ ਲਿਆ ਗਿਆ ਸੀ, ਫਿਰ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਮਾਲਿਕ ਅਤੇ ਉਸ ਦੇ ਦੋਸਤਾਂ ਨੇ ਉਸ ਦੇ ਕਾਤਲ ਦੀ ਗ੍ਰਿਫਤਾਰੀ ਲਈ ਇੱਕ ਮੁਹਿੰਮ ਚਲਾਈ ਹੈ। ਇਸ ਸਬੰਧ ਵਿੱਚ ਸੋਮਵਾਰ ਨੂੰ ਉਹ ਕਰਨਾਲ ਦੇ ਐਸਪੀ ਨੂੰ ਮਿਲੇ। ਮਾਲਿਕ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।