India
ਤਾਲਾਬੰਦੀ ਦੌਰਾਨ ਘਰੇਲੂ ਹਿੰਸਾ ਦੇ ਮਾਮਲਿਆਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨੇ ਵਿਸਥਾਰਤ ਰਣਨੀਤੀ ਕੀਤੀ ਤਿਆਰ
- ਔਰਤਾਂ ਵਿਰੁੱਧ ਕੀਤੇ ਜੁਰਮਾਂ ਸਬੰਧੀ ਮਾਮਲਿਆਂ ਵਿੱਚ ਰੋਜ਼ਾਨਾ ਕੀਤੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨਗੇ ਡੀਐਸਪੀ: ਡੀਜੀਪੀ
ਚੰਡੀਗੜ੍ਹ, 23 ਅਪ੍ਰੈਲ: ਕਰਫਿਊ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੀਆਂ ਸਿ਼ਕਾਇਤਾਂ ਵਿਚ ਭਾਰੀ ਵਾਧਾ ਹੋਣ ਦੇ ਮੱਦੇੇਨਜ਼ਰ ਪੰਜਾਬ ਪੁਲਿਸ ਨੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਇਕ ਵਿਸਥਾਰਤ ਰਣਨੀਤੀ ਤਿਆਰ ਕੀਤੀ ਹੈ, ਜਿਸ ਤਹਿਤ ਹਰ ਰੋਜ਼ ਡੀਐਸਪੀ ਨੂੰ ਔਰਤਾਂ ਵਿਰੁੱਧ ਅਪਰਾਧ ਸਬੰਧੀ ਰੋਜ਼ਾਨਾ ਕੀਤੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨੀ ਹੋਵੇਗੀ।
ਅੰਕੜੇ ਦਰਸਾਉਂਦੇ ਹਨ ਕਿ ਫਰਵਰੀ ਤੋਂ 20 ਅਪ੍ਰੈਲ ਦਰਮਿਆਨ ਔਰਤਾਂ ਵਿਰੁੱਧ ਅਪਰਾਧ ਦੇ ਕੇਸਾਂ ਵਿੱਚ (4709 ਤੋਂ 5695 ਤੱਕ) 21% ਵਾਧਾ ਹੋਇਆ ਹੈ, ਅਤੇ ਇਸੇ ਸਮੇਂ ਦੌਰਾਨ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲੇ ਵੀ ਇਸੇ ਪ੍ਰਤੀਸ਼ਤ ਨਾਲ (3287 ਤੋਂ 3993 ਤੱਕ) ਵੱਧੇ ਹਨ।
ਦੂਜੇ ਪਾਸੇ, ਇਸੇ ਸਮੇਂ ਦੌਰਾਨ ਦਾਜ ਦੀ ਸਮੱਸਿਆ, ਬਲਾਤਕਾਰ ਅਤੇ ਈਵ-ਟੀਜਿੰਗ ਦੇ ਮਾਮਲਿਆਂ ਸਬੰਧੀ ਕੇਸਾਂ ਵਿਚ ਕਾਫ਼ੀ ਕਮੀ ਆਈ ਹੈ, ਸ਼ਾਇਦ ਇਸ ਲਈ ਕਿਉਂਕਿ ਆਦਮੀ ਅਤੇ ਔਰਤ ਬਾਹਰ ਨਹੀਂ ਨਿਕਲ ਰਹੇ ਹਨ ਅਤੇ ਪੁਲਿਸ ਦੀ ਮੌਜੂਦਗੀ ਵਿਚ ਵਾਧਾ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪਿੱਛਲੇ 3 ਮਹੀਨੇ ਵਿੱਚ 20 ਮਾਰਚ 2020 ਤੱਕ ਡਾਇਲ 112 ਤੇ ਪ੍ਰਤੀ ਦਿਨ ਆਉਣ ਵਾਲੀਆਂ ਕਾਲਾਂ ਦੀ ਗਿਣਤੀ 133 ਹੋ ਗਈ ਇਸ ਤਰ੍ਹਾਂ ਘਰੇਲੂ ਹਿੰਸਾ ਦੇ ਮਾਮਲੇ ਕੁੱਲ 34% ਹੋ ਗਏ ਜੋ ਕਿ ਔਸਤਨ 99.33 ਬਣਾ ਹੈ। ਇਸ ਮਿਆਦ ਵਿੱਚ ਕੁੱਲ ਮਾਮਲਿਆਂ ਵਿੱਚ ਪ੍ਰਤੀ ਦਿਨ ਵਾਧਾ 30% ਹੈ।
ਸਥਿਤੀ ਦਾ ਜਾਇਜ਼ਾ ਲੈਣ ਅਤੇ ਇਸ ਵਾਧੇ ਨਾਲ ਨਜਿੱਠਣ ਲਈ ਉਪਾਵਾਂ ਸਬੰਧੀ ਵਿਚਾਰ ਵਟਾਂਦਰੇ ਲਈ, ਡੀ.ਜੀ.ਪੀ ਨੇ ਵੀਰਵਾਰ ਨੂੰ ਸੀ.ਏ.ਡਬਲਿਊ ਸੈੱਲ ਦੇ ਸਾਰੇ ਡੀ.ਐਸ.ਪੀ ਅਤੇ ਮਹਿਲਾ ਹੈਲਪ ਡੈਸਕ ਦੇ ਅਧਿਕਾਰੀਆਂ ਨਾਲ ਇੱਕ ਵੀਡੀਓ ਕਾਨਫਰੰਸ ਕੀਤੀ। ਵੀਡੀਓ ਕਾਨਫਰੰਸ ਦੌਰਾਨ ਗੁਰਪ੍ਰੀਤ ਦਿਓ, ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ ਵੱਲੋਂ ਜਾਰੀ ਕੀਤੀ ਵਿਸਥਾਰਤ ਰਣਨੀਤੀ ਅਨੁਸਾਰ ਪੁਲਿਸ ਰਿਸਪਾਂਸ ਪ੍ਰਣਾਲੀ ਨੂੰ ਤਿਆਰ ਕਰਨ ਲਈ ਐਸ.ਓ.ਪੀ. ਨੂੰ ਲਗਾਇਆ ਗਿਆ ਹੈ।
ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਅਜਿਹੀਆਂ ਸਾਰੀਆਂ ਸਿ਼ਕਾਇਤਾਂ ਦਾ ਪਤਾ ਲਗਾਉਣ ਅਤੇ ਕੀਤੀ ਗਈ ਕਾਰਵਾਈ ਦੀ ਨਿਗਰਾਨੀ ਕਰਨ ਲਈ ਡੀ.ਐਸ.ਪੀ ਇੱਕ ਨਿਰਧਾਰਤ ਫਾਰਮੈਟ ਵਿੱਚ ਰੋਜ਼ਾਨਾ ਰਿਪੋਰਟ ਭੇਜੇਗਾ। ਲੋੜ ਪੈਣ ਤੇ ਪੁਲਿਸ ਵਨ ਸਟਾਪ ਸੈਂਟਰਾਂ ਨਾਲ ਤਾਲਮੇਲ ਕਰੇਗੀ, ਜਿਨ੍ਹਾਂ ਦਾ ਪ੍ਰਬੰਧਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਨਾਮਜ਼ਦ ਕੀਤੇ ਗਏ ਕੌਂਸਲਰਾਂ ਵਲੋਂ ਕੀਤਾ ਜਾਂਦਾ ਹੈ। ਇਨ੍ਹਾਂ ਕੌਂਸਲਰਾਂ ਦੀਆਂ ਸੇਵਾਵਾਂ ਦੀ ਵਰਤੋਂ, ਜਿੱਥੇ ਕਿਤੇ ਵੀ ਲੋੜ ਹੋਵੇ, ਪੀੜਤਾਂ, ਅਪਰਾਧੀਆਂ ਨੂੰ ਸਲਾਹ ਦੇਣ ਅਤੇ ਬੱਚਿਆਂ ਦੇ ਮਾਮਲੇ ਵਿਚ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਲਈ ਕੀਤੀ ਜਾਏਗੀ।
ਰਿਸਪਾਂਸ ਵਿਧੀ ਅਨੁਸਾਰ ਸੀ.ਏ.ਡਬਲਯੂ ਕਾਲ 112 ਤੇ ਪ੍ਰਾਪਤ ਹੋਣ ਪਿਛੋਂ ਜਿ਼ਲ੍ਹਾ ਕੰਟਰੋਲ ਰੂਮ (ਡੀਸੀਸੀ) ਨੂੰ ਭੇਜ ਦਿੱਤੀ ਜਾਂਦੀ ਹੈ ਅਤੇ ਕਾਲ ਸਬੰਧੀ ਵੇਰਵੇ ਡੀਐਸਪੀ ਸੀਏਡਬਲਯੂ ਅਤੇ ਜ਼ਿਲ੍ਹਾ ਮਹਿਲਾ ਸਹਾਇਤਾ ਡੈਸਕ ਨੂੰ ਵੀ ਦਿੱਤਾ ਜਾਂਦੇ ਹਨ। ਵੂਮੈਨ ਹੈਲਪ ਡੈਸਕ / ਵੂਮੈਨ ਰਿਸਪਾਂਸ ਟੀਮ ਸਬੰਧਤ ਲੋਕਾਂ ਨਾਲ ਤਾਲਮੇਲ ਕਰਦਾ ਹੈ ਅਤੇ ਮੁਸ਼ਕਿਲ ਵਿੱਚ ਫਸੀਆਂ ਔਰਤਾਂ ਨੂੰ ਮਿਲਦਾ ਹੈ। ਥਾਣੇ ਵਿਖੇ ਤਾਇਨਾਤ ਮਹਿਲਾ ਕਾਂਸਟੇਬਲ, ਥਾਣਾ-ਡਬਲਯੂਐਲਓ ਵਜੋਂ ਨਾਮਜ਼ਦ ਹੁੰਦੀ ਹੈ ਫਿਰ ਸਿ਼ਕਾਇਤਕਰਤਾ ਨੂੰ ਭਰੋਸੇ ਵਿਚ ਲੈ ਕੇ ਥਾਣਾ ਅਤੇ ਜ਼ਿਲ੍ਹਾ ਪੱਧਰੀ ਹੈਲਪਡੈਸਕ ਨਾਲ ਤਾਲਮੇਲ ਕਰਦੀ ਹੈ।
ਇਹ ਟੀਮਾਂ ਮੁਸੀਬਤ ਵਿੱਚ ਫਸੀਆਂ ਔਰਤਾਂ ਨਾਲ ਤੁਰੰਤ ਤਾਲ ਮੇਲ ਕਰਨਗੀਆਂ , ਟੈਲੀ-ਕਾਉਂਸਲਿੰਗ ਪ੍ਰਦਾਨ ਕਰਨਗੀਆਂ ਅਤੇ ਜ਼ਰੂਰਤ ਪੈਣ `ਤੇ ਸਲਾਹ ਦੇਣਗੀਆਂ। ਇਹ ਟੀਮਾਂ ਸਬੰਧਤ ਪਰਿਵਾਰ ਨੂੰ ਸਲਾਹ ਵੀ ਦੇਣਗੇ, ਅਤੇ ਪੀੜਤ ਔਰਤਾਂ ਜੇਕਰ ਪੇਕੇ ਘਰ ਜਾਂ ਪਨਾਹ ਘਰ ਜਾਣਾ ਚਾਹੁੰਦੀ ਹੈ ਤਾਂ ਉਸ ਵਿਚ ਪੀੜਤ ਦੀ ਮਦਦ ਕਰਨਗੀਆਂ। ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਡਾਕਟਰੀ ਜਾਂਚ ਵੀ ਕੀਤੀ ਜਾਂਦੀ ਹੈ। ਜੇ ਕੋਈ ਕੇਸ ਬਣ ਜਾਂਦਾ ਹੈ ਤਾਂ ਐਸਐਚਓ ਨਾਲ ਸੰਪਰਕ ਕਰਕੇ ਟੀਮ ਅਪਰਾਧਿਕ ਕਾਰਵਾਈ ਸ਼ੁਰੂ ਕਰੇਗੀ।
ਡੀਜੀਪੀ ਨੇ ਸਖਤ ਚਿਤਾਵਨੀ ਦਿੱਤੀ ਕਿ ਅਜਿਹੇ ਮਾਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।