Punjab
ਡਾ: ਬਲਬੀਰ ਸਿੰਘ ਹੋਏ ਕੈਬਿਨੇਟ ‘ਚ ਸ਼ਾਮਿਲ, ਜਾਣੋ ਆਮ ਇਨਸਾਨ ਤੋਂ ਸਿਹਤ ਮੰਤਰੀ ਤੱਕ ਦਾ ਸਫਰ
ਚੰਡੀਗੜ੍ਹ:
ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ: ਬਲਬੀਰ ਸਿੰਘ ਨੇ ਕੈਬਨਿਟ ਮੰਤਰੀ ਵਜੋਂ ਸੋਂਹ ਚੁੱਕ ਲਈ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ‘ਚ ਬੜੇ ਸਾਦੇ ਤਰੀਕੇ ਨਾਲ ਡਾ: ਬਲਬੀਰ ਸਿੰਘ ਨੂੰ ਗਵਰਨਰ ਵਲੋਂ ਸੋਂਹ ਚੁਕਵਾਈ ਗਈ। ਡਾ. ਬਲਬੀਰ ਸਿੰਘ ਅਪਣੇ ਪਰਿਵਾਰ ਸਮੇਤ ਰਾਜ ਭਵਨ ਪਹੁੰਚੇ ਸਨ। ਇਸ ਮੌਕੇ ਸੀਐਮ ਭਗਵੰਤ ਮਾਨ, ਡੀਜੀਪੀ, ਆਮ ਆਦਮੀ ਪਾਰਟੀ ਦੇ ਪ੍ਰਧਾਨ ਰਾਘਵ ਚੱਢਾ ਅਤੇ ਹਰਪਾਲ ਚੀਮਾ ਵੀ ਪਹੁੰਚੇ। ਜਿੱਥੇ ਉਹਨਾਂ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਵਾਈ ਅਤੇ ਹੁਣ ਉਹਨਾਂ ਨੂੰ ਸਿਹਤ ਮੰਤਰੀ ਬਣਾ ਦਿੱਤਾ ਗਿਆ ਹੈ, ਉਹ ਨਾਮਵਰ ਆਈ ਸਰਜਨ ਹਨ।
ਦੱਸ ਦਈਏ ਕਿ ਡਾ: ਬਲਬੀਰ ਸਿੰਘ ਦਾ ਜਨਮ ਨਵਾਂਸ਼ਹਿਰ ਨੇੜਲੇ ਪਿੰਡ ਭੌਰਾ ਦੇ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਪਿੰਡ ਦੇ ਇੱਕ ਸਕੂਲ ਵਿੱਚ ਪੜ੍ਹਾਈ ਜਿੱਥੇ ਬਿਜਲੀ ਵੀ ਨਹੀਂ ਸੀ ਪੜ੍ਹ ਲਿਖ ਕੇ ਉਹ ਅੱਖਾਂ ਦਾ ਮਸ਼ਹੂਰ ਸਰਜਨ ਬਣੇ ਉਨ੍ਹਾਂ ਨੇ 40 ਸਾਲਾਂ ਤੋਂ ਸਿਹਤ ਖੇਤਰ ਵਿੱਚ ਯੋਗਦਾਨ ਪਾਇਆ ਅਤੇ 40% ਮਰੀਜ਼ਾਂ ਦਾ ਮੁਫਤ ਇਲਾਜ ਕੀਤਾ।
ਡਾ. ਬਲਬੀਰ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਵੀ ਡਾਕਟਰੀ ਸੇਵਾ ਦਾ ਲੰਗਰ ਲਾਇਆ ਸੀ, ਵਾਤਾਵਰਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਰਾਜ ਪੱਧਰ ‘ਤੇ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਇਥੇ ਇਹ ਵੀ ਦੱਸ ਦਈਏ ਡਾ: ਬਲਬੀਰ ਅੰਨਾ ਅੰਦੋਲਨ ਦੇ ਸਮੇਂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ 2018 ਵਿਚ ਪਾਰਟੀ ਦੇ ਸਹਿ-ਪ੍ਰਧਾਨ ਵੀ ਰਹਿ ਚੁੱਕੇ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 50000 ਦੇ ਫਰਕ ਨਾਲ ਚੋਣ ਜਿੱਤੀ ਸੀ।