Uncategorized
ਚੁਕੰਦਰ ਦਾ ਜੂਸ ਰੋਜ਼ਾਨਾ ਪੀਓ, ਜਾਣੋ ਇਸ ਦੇ ਅਨੇਕ ਸਾਰੇ ਫਾਇਦੇ

ਚੁਕੰਦਰ ਨੂੰ ਲੋਕ ਸਲਾਦ ਦੇ ਤੌਰ ‘ਤੇ ਇਸਤੇਮਾਲ ਕਰਦੇ ਹਨ। ਪਰ ਇਹ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ।ਅੱਜ ਅਸੀਂ ਤੁਹਾਨੂੰ ਚੁਕੰਦਰ ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਇਸ ‘ਚ ਅਜਿਹੇ ਗੁਣ ਹਨ ਜੋ ਤੁਹਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਜੋਖਮ ਤੋਂ ਬਚਾਉਂਦੇ ਹਨ ਅਤੇ ਇਸ ਨੂੰ ਸਿਹਤਮੰਦ ਰੱਖਦੇ ਹਨ। ਜੇ ਤੁਸੀਂ ਇਸ ਦਾ ਨਿਯਮਤ ਰੂਪ ‘ਚ ਸੇਵਨ ਕਰਦੇ ਹੋ, ਤਾਂ ਇਹ ਤੁਹਾਨੂੰ ਕੈਂਸਰ, ਦਿਲ ਦੀ ਬਿਮਾਰੀ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦਾ ਹੈ।
ਜੇਕਰ ਤੁਸੀਂ ਵੀ ਮੋਟਾਪਾ ਘਟਾਉਣ ਚਾਹੁੰਦੇ ਹੋ ਪਰ ਸਫ਼ਲਤਾ ਹੱਥ ਨਹੀਂ ਲੱਗੀ ਤਾਂ ਘਬਰਾਉ ਨਹੀਂ, ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਅਜਿਹਾ ਉਪਾਅ ਜਿਹੜਾ ਵਾਕਈ ਤੁਹਾਡੀ ਪ੍ਰੇਸ਼ਾਨੀ ਹੱਲ ਕਰ ਸਕਦਾ ਹੈ। ਚੁਕੰਦਰ, ਜਿਸ ਨੂੰ ਅੰਗਰੇਜ਼ੀ ਵਿਚ ਬੀਟਰੂਟ ਕਿਹਾ ਜਾਂਦਾ ਹੈ। ਚੁਕੰਦਰ ਦਾ ਜੂਸ ਵਜ਼ਨ ਘਟਾਉਣ ਲਈ ਸੱਭ ਤੋਂ ਵੱਧ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
ਸ਼ੂਗਰ ਨੂੰ ਕਾਬੂ ਵਿਚ ਰੱਖੋ
ਅੱਜ ਸ਼ੂਗਰ ਦੁਨੀਆ ਭਰ ਵਿੱਚ ਇੱਕ ਆਮ ਬਿਮਾਰੀ ਹੈ। ਸ਼ੂਗਰ ਸਰੀਰ ‘ਚ ਇਨਸੁਲਿਨ ਦੀ ਘਾਟ ਕਾਰਨ ਹੁੰਦੀ ਹੈ ਅਤੇ ਜੇ ਇਸ ਨੂੰ ਸਹੀ ਸਮੇਂ ‘ਤੇ ਰੋਕਿਆ ਨਹੀਂ ਗਿਆ ਤਾਂ ਇਹ ਖ਼ਤਰਨਾਕ ਵੀ ਹੋ ਸਕਦੀ ਹੈ। ਇਸ ਲਈ ਦਿਨ ‘ਚ ਇੱਕ ਚੁਕੰਦਰ ਜ਼ਰੂਰ ਖਾਵੋ।
ਗਾਜਰ ਤੇ ਚੁਕੰਦਰ ਦਾ ਜੂਸ: ਗਾਜਰ, ਚੁਕੰਦਰ ਤੇ ਪੋਦੀਨੇ ਦੀਆਂ ਪੱਤੀਆਂ ਨੂੰ ਮਿਕਸਰ ਵਿਚ ਪਾ ਦਿਉ। ਹੁਣ ਇਸ ਵਿਚ ਪਾਣੀ, ਨਿੰਬੂ ਦਾ ਜੂਸ, ਪਹਾੜੀ ਲੂਣ ਤੇ ਪੋਦੀਨੇ ਦੇ ਪੱਤੇ ਪਾ ਕੇ ਜੂਸ ਤਿਆਰ ਕਰ ਲਉ।
ਨਿੰਬੂ ਤੇ ਚੁਕੰਦਰ ਦਾ ਜੂਸ: ਚੁਕੰਦਰ ਨੂੰ ਜੂਸਰ ਵਿਚ ਪਾਉ ਤੇ ਉਸ ਵਿਚ ਇਕ ਕੱਪ ਪਾਣੀ ਮਿਲਾਉ। ਹੁਣ ਇਸ ਨੂੰ ਚਲਾਉ ਤੇ ਜਦੋਂ ਇਹ ਜੂਸ ਬਣ ਜਾਵੇ ਤਾਂ ਇਕ ਗਿਲਾਸ ਵਿਚ ਪੁਣ ਲਉ। ਹੁਣ ਇਸ ਵਿਚ ਨਿੰਬੂ ਦਾ ਰਸ ਤੇ ਲੂਣ ਮਿਲਾਉ। ਤੁਹਾਡਾ ਜੂਸ ਤਿਆਰ ਹੈ।
ਚੁਕੰਦਰ ਤੇ ਆਂਵਲਾ: ਚੁਕੰਦਰ, ਆਂਵਲਾ ਤੇ ਪੋਦੀਨੇ ਦੀਆਂ ਪੱਤੀਆਂ ਨੂੰ ਮਿਕਸੀ ਵਿਚ ਪਾ ਕੇ ਚਲਾਉ। ਫਿਰ ਜਦੋਂ ਇਹ ਜੂਸ ਬਣ ਜਾਵੇ ਤਾਂ ਇਸ ਵਿਚ ਨਿੰਬੂ ਦਾ ਰਸ ਤੇ ਲੂਣ ਪਾ ਕੇ ਚਮਚ ਨਾਲ ਮਿਲਾ ਲਉ।