Connect with us

International

ਸੀਰੀਅਨ ਮਿਲਟਰੀ ਅਕੈਡਮੀ ‘ਤੇ ਹੋਇਆ ਡਰੋਨ ਹਮਲਾ, 100 ਦੀ ਮੌਤ

Published

on

6ਅਕਤੂਬਰ 2023: ਸਥਾਨਕ ਸਮੇਂ ਅਨੁਸਾਰ ਵੀਰਵਾਰ ਨੂੰ ਸੀਰੀਆ ਦੇ ਹੋਮਸ ਸ਼ਹਿਰ ‘ਚ ਸਥਿਤ ਮਿਲਟਰੀ ਅਕੈਡਮੀ ‘ਤੇ ਡਰੋਨ ਹਮਲਾ ਕੀਤਾ ਗਿਆ। ਏਐਫਪੀ ਨੇ ਵਾਰ ਮਾਨੀਟਰ ਦੇ ਹਵਾਲੇ ਨਾਲ ਕਿਹਾ ਕਿ ਇਸ ਘਟਨਾ ਵਿੱਚ 100 ਕੈਡੇਟ ਮਾਰੇ ਗਏ, ਜਦੋਂ ਕਿ 240 ਤੋਂ ਵੱਧ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ 6 ਬੱਚੇ ਅਤੇ 6 ਔਰਤਾਂ ਸਣੇ 14 ਨਾਗਰਿਕ ਦੱਸੇ ਜਾਂਦੇ ਹਨ। ਫੌਜ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਬੀਬੀਸੀ ਦੀ ਰਿਪੋਰਟ ਦੇ ਅਨੁਸਾਰ, ਇੱਕ ਚਸ਼ਮਦੀਦ ਨੇ ਕਿਹਾ – ਉਸ ਸਮੇਂ ਅਕੈਡਮੀ ਵਿੱਚ ਇੱਕ ਗ੍ਰੈਜੂਏਸ਼ਨ ਸਮਾਰੋਹ ਚੱਲ ਰਿਹਾ ਸੀ। ਲੋਕ ਜ਼ਮੀਨ ‘ਤੇ ਚਲੇ ਗਏ ਸਨ ਅਤੇ ਫਿਰ ਧਮਾਕਾ ਹੋਇਆ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਬੰਬ ਕਿੱਥੋਂ ਆਇਆ, ਚਾਰੇ ਪਾਸੇ ਸਿਰਫ਼ ਲਾਸ਼ਾਂ ਹੀ ਦਿਖਾਈ ਦੇ ਰਹੀਆਂ ਸਨ।