News
ਬਰਖਾਸਤ ਤੋਂ ਬਾਅਦ ਡੀ.ਐੱਸ.ਪੀ ਸੋਨੀ ਹੋਏ ਮੁੜ ਬਹਾਲ
ਚੰਡੀਗੜ੍ਹ ,4 ਅਪ੍ਰੈਲ (ਬਲਜੀਤ ਮਰਵਾਹਾ) : ਕੁਝ ਸਮਾਂ ਪਹਿਲਾ ਆਪਣੀ ਘਰਵਾਲੀ ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਗਿਰਫ਼ਤਾਰ ਅਤੇ ਨੌਕਰੀ ਤੋਂ ਬਰਖਾਸਤ ਕੀਤੇ ਗਏ ਪੰਜਾਬ ਪੁਲਿਸ ਦੇ ਡੀ.ਐੱਸ .ਪੀ ਅਤੁਲ ਸੋਨੀ ਵਾਸੀ ਮੋਹਾਲੀ ਮੁੜ ਬਹਾਲ ਹੋ ਗਏ ਹਨ । ਇਸਦੀ ਪੁਸ਼ਟੀ ਖੁਦ ਉਹਨਾਂ ਨੇ ਕੀਤੀ ਹੈ । ਮੁੜ ਤਾਇਨਾਤੀ ਤੋਂ ਬਾਅਦ ਸੋਨੀ ਨੇ ਆਪਣੇ ਸੋਸ਼ਲ ਮੀਡਿਆ ਐੱਫਬੀ ਪੇਜ਼ ਤੇ 16 ਘੰਟੇ ਪਹਿਲਾ ” YA BACK ” ਲਿਖਿਆ । ਜਿਸ ਤੋਂ ਬਾਅਦ ਉਹਨਾਂ ਦੇ ਚਾਹੁੰਣ ਵਾਲਿਆਂ ਨੇ 1900 ਲਾਇਕ , 456 ਕਮੈਂਟ ਅਤੇ 13 ਸ਼ੇਅਰ ਕੀਤੇ। ਦੱਸਣ ਯੋਗ ਹੈ ਕਿ ਸੋਨੀ ਤੇ ਇਸ ਬਾਰੇ ਪਰਚਾ ਦਰਜ ਹੋਣ ਕਰਕੇ ਉਹਨਾਂ ਨੂੰ ਪੁਲਿਸ ਰਿਮਾਂਡ ਅਤੇ ਜੁਡੀਸ਼ੀਅਲ ਕਸਟੱਡੀ ਵਿੱਚ ਵੀ ਰਹਿਣਾ ਪਿਆ ਸੀ । ਹਾਲ ਹੀ ਵਿੱਚ ਜਮਾਨਤ ਤੇ ਰਿਹਾ ਹੋਣ ਤੋਂ ਬਾਅਦ ਉਹਨਾਂ ਨੂੰ ਆਈਜੀ ਹੈਡਕਵਾਟਰ ਨਾਲ ਤਾਇਨਾਤ ਕੀਤਾ ਗਿਆ।