Corona Virus
ਦੁਬਈ ਤੋਂ ਪਰਤਿਆ ਪਟਿਆਲਾ ਦਾ ਵਸਨੀਕ ਕੋਰੋਨਾ ਲਈ positive, ਮਰੀਜ਼ ਅਤੇ ਪਰਿਵਾਰ ਦੇ 6 ਜੀਅ ਹਸਪਤਾਲ ਦਾਖ਼ਲ

ਦੇਸੀ ਮਹਿਮਾਨਦਾਰੀ ਦਾ ਵਸਨੀਕ ਦੱਸਿਆ ਜਾ ਰਿਹਾ ਸਾਬਕਾ ਮੰਤਰੀ ਦਾ ਰਿਸ਼ਤੇਦਾਰ
ਦੁਬਈ ਤੋਂ 22 ਮਾਰਚ ਨੂੰ ਪਰਤੇ ਇੱਕ ਪਟਿਆਲਾ ਨਿਵਾਸੀ ਦਾ ਕੋਰੋਨਾ ਟੈਸਟ positive ਆਉਣ ਨਾਲ ਪਟਿਆਲਾ ਦੀ ਦੇਸੀ ਮਹਿਮਾਨਦਾਰੀ ਇਲਾਕੇ ਚ ਅੱਜ ਸ਼ਾਮ ਕਾਫੀ ਅਫ਼ਰਾ ਤਫ਼ਰੀ ਵੇਖਣ ਨੂੰ ਮਿਲੀ। ਮਰਹੂਮ ਸਾਬਕਾ ਕੈਬਿਨੇਟ ਮੰਤਰੀ ਦਾ ਰਿਸ਼ਤੇਦਾਰ ਦੱਸਿਆ ਜਾਣ ਵਾਲਾ ਇਹ ਵਿਅਕਤੀ ਹੁਣ ਰਾਜਿੰਦਰਾ ਹਸਪਤਾਲ ਚ ਭਰਤੀ ਕਰਾ ਦਿੱਤਾ ਗਿਆ ਹੈ। ਇਸਦੇ ਨਾਲ ਪਰਿਵਾਰ ਦੇ 6 ਜੀਆਂ ਨੂੰ ਵੀ ਹਸਪਤਾਲ ਭਰਤੀ ਕਰਾਇਆ ਗਿਆ ਹੈ।

ਇਸ ਖ਼ਬਰ ਤੋਂ ਬਾਅਦ ਇਲਾਕੇ ਚ ਸੰਨਸਨੀ ਵੇਖੀ ਗਈ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਇਲਾਕੇ ਨੂੰ ਸੀਲ ਕਰਕੇ spray ਕਰਦਿਆਂ ਦਿੱਸਿਆਂ। ਮੰਨਿਆ ਜਾ ਰਿਹਾ ਹੈ ਕਿ ਪੀੜਿਤ ਕਾਫ਼ੀ ਸਮਾਂ private ਟੈਸਟ ਕਰਵਾਉਣ ਦੀ ਕੋਸ਼ਿਸ ਕਰਦਾ ਰਿਹਾ। ਪ੍ਰਸ਼ਾਸਨ ਨੂੰ ਖ਼ਬਰ ਮਿਲਣ ਤੋਂ ਬਾਅਦ ਕਰਾਏ ਟੈਸਟ ਚ ਇਹ ਵਿਅਕਤੀ ਕੋਰੋਨਾ ਪੀੜਿਤ ਨਿਕਲਿਆ।
ਹਾਲਾਂਕਿ ਸ਼ੱਕ ਦੇ ਚਲਦਿਆਂ ਇਸ ਵਿਅਕਤੀ ਵਲੋਂ ਖ਼ੁਦ ਨੂੰ ਘਰ ਚ ਹੀ ਮਹਿਦੂਦ ਰੱਖਿਆ ਗਿਆ ਸੀ ਜਿਸ ਕਾਰਨ ਇਲਾਕਾ ਵਾਸੀਆਂ ਚ ਕੁੱਝ ਰਾਹਤ ਵੀ ਮਹਿਸੂਸ ਕੀਤੀ ਜਾ ਰਹੀ ਹੈ।