National
ਸਿਰਫ ਇਕ ਦਿਨ ਦੇ ਮੀਂਹ ਨਾਲ ਦੁਬਈ ਦੇ ਏਅਰਪੋਰਟ-ਸਟੇਸ਼ਨ ਬੰਦ
RAIN: ਦੁਬਈ ਅਜਿਹਾ ਦੇਸ਼ ਹੈ, ਜਿੱਥੇ ਸਾਲਾਂ ਤੋਂ ਅਜਿਹੀ ਬਾਰਿਸ਼ ਨਹੀਂ ਹੋਈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਬੀਤੇ ਦਿਨ ਸਿਰਫ ਇਕ ਦਿਨ ਦੀ ਬਾਰਿਸ਼ ਨੇ ਦੇਸ਼ ‘ਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ। ਇਸ ਭਾਰੀ ਮੀਂਹ ਕਾਰਨ ਹਵਾਈ ਅੱਡੇ ਤੋਂ ਲੈ ਕੇ ਮੈਟਰੋ ਸੇਵਾ ਪਬੰਦ ਕਰਨੀ ਪਈ|
ਮੀਂਹ ਇੰਨਾ ਤੇਜ਼ ਹੋ ਗਿਆ ਕਿ ਕਈ ਥਾਵਾਂ ‘ਤੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਭਾਰੀ ਮੀਂਹ ਕਾਰਨ ਯੂਏਈ ਦੇ ਮੁੱਖ ਹਾਈਵੇਅ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਆ ਗਿਆ ਅਤੇ ਦੁਬਈ ਦੀਆਂ ਸੜਕਾਂ ‘ਤੇ ਖੜ੍ਹੇ ਵਾਹਨ ਪਾਣੀ ਵਿੱਚ ਡੁੱਬ ਗਏ।
ਇਸ ਤੋਂ ਇਲਾਵਾ, ਭਾਰੀ ਬਾਰਸ਼ ਦੇ ਕਾਰਨ, ਯੂਏਈ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ। ਸਕੂਲਾਂ ਨੇ ਆਨਲਾਈਨ ਕਲਾਸਾਂ ਚਲਾਈਆਂ। ਸਰਕਾਰੀ ਕਰਮਚਾਰੀਆਂ ਨੂੰ ਵੀ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ। ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਦੁਬਈ ਇੰਟਰਨੈਸ਼ਨਲ ਏਅਰਪੋਰਟ ‘ਤੇ ਸੰਚਾਲਨ ਲਗਭਗ 25 ਮਿੰਟ ਲਈ ਰੋਕ ਦਿੱਤਾ ਗਿਆ। ਇਸ ਕਾਰਨ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਅਤੇ ਕਈਆਂ ਨੂੰ ਦੇਰੀ ਹੋਈ।