News
ਕੋਰੋਨਾ ਵਾਇਰਸ ਇਲੈਕਟ੍ਰਾਨਿਕ ਚੀਜ਼ਾਂ ‘ਤੇ ਵੀ ਪਿਆ ਭਾਰੀ
ਪਠਾਨਕੋਟ, 1 ਮਾਰਚ (ਮੁਕੇਸ਼ ਸੈਣੀ) ਕਰੋਨਾ ਵਾਇਰਸ ਦਾ ਕਹਿਰ ਵਿਸ਼ਵ ਪੱਧਰ ‘ਤੇ ਆਉਣ ਤੋਂ ਬਾਅਦ ਇਸਦਾ ਅਸਰ ਵਪਾਰ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਤੋਂ ਵਿਦੇਸ਼ਾਂ ਨੂੰ ਹੋਣ ਵਾਲਾ ਵਪਾਰ ਦਾ ਸਤਰ ਵੀ ਡਿੱਗਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ 48 ਪ੍ਰਤੀਸ਼ਤ ਤੱਕ ਸਮਾਨ ਚੀਨ ਤੋਂ ਆਉਂਦਾ ਹੈ।
ਇਲੈਕਟ੍ਰਾਨਿਕ ਚੀਜ਼ਾਂ ਦੀ ਸਪਲਾਈ ਬੰਦ ਹੋਣ ਕਾਰਨ ਇਹਨਾਂ ਦੇ ਰੇਟ ਵੀ 25 ਤੋਂ 30 ਪ੍ਰਤੀਸ਼ਤ ਵੱਧ ਗਿਆ ਹੈ ਅਤੇ ਜਿਸ ਕਰਕੇ ਇਸਦੀ ਸੇਲ ਵਿੱਚ ਕਾਫ਼ੀ ਗਿਰਾਵਟ ਆਈ ਹੈ। ਇਸ ਕਰਕੇ ਵਪਾਰੀਆਂ ਦੀ ਹਾਲਤ ਕਾਫੀ ਮਾੜੀ ਹੋਈ ਪਈ ਏ।