News
ਅਮਰੀਕਾ ‘ਚ ਹੋਈ ਇੱਕ ਪੰਜਾਬੀ ਦੀ ਕੋਰੋਨਾ ਕਾਰਨ ਮੌਤ
ਜਲੰਧਰ, 03 ਅਪਰੈਲ (ਪਰਮਜੀਤ ਰੰਗਪੂਰੀ) : ਅਮਰੀਕਾ ਦੇ ਨਿਊ ਯਾਰਕ ਸਿਟੀ ਦੇ ਵਿੱਚ ਕੋਰੋਨਾ ਮਹਾਂਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਇੱਕ ਪੰਜਾਬੀ ਜੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਹੁਸ਼ਿਆਰਪੁਰ ਦੇ ਦਸੂਹਾ ਪਿੰਡ ਦਾ ਰਹਿਣ ਵਾਲਾ ਸੀ ਜਿਸਦੀ ਉਮਰ 60 ਸਾਲਾਂ ਦੀ ਸੀ ਇਹ ਪਿੱਛਲੇ 25 ਸਾਲਾਂ ਤੋਂ ਨਿਊ ਯਾਰਕ ਵਿੱਚ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ। ਇਸਦੀ ਪਤਨੀ ਅਤੇ ਬੱਚੇ ਇਟਲੀ ਵਿਚ ਰਹਿੰਦੇ ਹਨ ਅਤੇ ਇਸਦਾ ਛੋਟਾ ਭਰਾ ਅਤੇ ਫਾਦਰ ਸਾਬ ਭਾਰਤ ਵਿਚ ਹੀ ਰਹਿੰਦੇ ਹਨ। ਇਸਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਸਨਾਟਾ ਫੈਲਿਆ ਹੋਇਆ ਹੈ ਇਸਦੇ ਨਾਲ ਹੀ ਜਦੋ ਪਰਿਵਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾ ਨੇ ਸਾਰੀਆਂ ਨੂੰ ਸੁਨੇਹਾ ਦਿੱਤਾ ਕਿ ਇਸ ਮਹਾਮਾਰੀ ਤੋਂ ਬਚਣ ਲਈ ਸਾਰੀਆਂ ਨੂੰ ਘਰ ਵਿਚ ਹੀ ਰਹਿਣਾ ਚਾਹੀਦਾ ਹੈ ਤੇ ਆਪਣੀ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਹੋ।