Connect with us

Punjab

ਲੁਧਿਆਣਾ ‘ਚ ਭਾਰੀ ਮੀਂਹ ਕਾਰਨ ਦੁੱਧ ਦੀ ਡੇਅਰੀ ਦਾ ਡਿੱਗਿਆ ਲੈਂਟਰ, 12 ਪਸ਼ੂਆਂ ਦੀ ਹੋਈ ਮੌਤ

Published

on

ਲੁਧਿਆਣਾ 1july 2023: ਪੰਜਾਬ ਵਿਚ ਮੀਹ ਲਗਾਤਾਰ ਪੈ ਰਿਹਾ ਹੀ ਜਿਸ ਕਾਰਨ ਹੁਣ ਤੱਕ ਕਾਫੀ ਨੁਕਸਾਨ ਹੋ ਗਿਆ ਹੈ ਇਸੇ ਤਰ੍ਹਾਂ ਥੋੜ੍ਹੇ ਜਿਹੇ ਮੀਂਹ ਨੇ ਤਾਜਪੁਰ ਰੋਡ ‘ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਦੱਸ ਦੇਈਏ ਕਿ ਮੀਂਹ ਕਾਰਨ ਦੁੱਧ ਦੀ ਡੇਅਰੀ ਦਾ ਲੈਂਟਰ ਡਿੱਗ ਗਿਆ, ਲੈਂਟਰ ਡਿੱਗਣ ਕਾਰਨ ਮਲਬੇ ਦੇ ਹੇਠਾਂ ਦੱਬ ਕਾਰਨ 12 ਪਸ਼ੂਆਂ ਦੀ ਮੌਤ ਹੋ ਗਈ ਪਰ ਖੁਸ਼ਕਿਸਮਤੀ ਨਾਲ ਡੇਅਰੀ ‘ਚ ਕੰਮ ਕਰ ਰਹੇ ਕਰਮਚਾਰੀ ਉਸ ਸਮੇਂ ਅੰਦਰ ਨਹੀਂ ਸਨ, ਜਿਸ ਕਾਰਨ ਸਾਰੇ ਮਜ਼ਦੂਰ ਵਾਲ-ਵਾਲ ਬਚ ਗਏ। ਘਟਨਾ ਤੋਂ ਤੁਰੰਤ ਬਾਅਦ ਆਸਪਾਸ ਦੇ ਲੋਕ ਉਥੇ ਪਹੁੰਚ ਗਏ।

ਡੇਅਰੀ ਮਾਲਕ ਹਨੀ ਨੇ ਦੱਸਿਆ ਕਿ ਇਹ ਡੇਅਰੀ ਉਸ ਦੇ ਦਾਦਾ ਜੀ ਦੇ ਸਮੇਂ ਦੀ ਹੈ। ਦੁਪਹਿਰ ਵੇਲੇ ਜ਼ੋਰਦਾਰ ਮੀਂਹ ਪੈ ਰਿਹਾ ਸੀ। ਇਸ ਦੌਰਾਨ ਅਚਾਨਕ ਡੇਅਰੀ ਦਾ ਲੈਂਟਰ ਹੇਠਾਂ ਡਿੱਗ ਗਿਆ, ਹੈਨੀ ਦਾ ਕਹਿਣਾ ਹੈ ਕਿ ਅੰਦਰ ਕੰਮ ਕਰਨ ਵਾਲਾ ਤਾਂ ਬਚ ਗਿਆ ਪਰ ਉਸ ਦੇ 12 ਡੇਅਰੀ ਜਾਨਵਰਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮੌਕੇ ‘ਤੇ ਕਰੇਨ ਬੁਲਾਈ ਗਈ। ਮਰੇ ਹੋਏ ਪਸ਼ੂਆਂ ਨੂੰ ਮਲਬਾ ਚੁੱਕ ਕੇ ਬਾਹਰ ਕੱਢਿਆ ਗਿਆ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਇਹ ਲੈਂਟਰ ਕਾਫੀ ਸਮੇਂ ਤੋਂ ਪੁਰਾਣਾ ਸੀ, ਜੋ ਕਮਜ਼ੋਰ ਹੋ ਗਿਆ ਸੀ, ਇਸ ਲਈ ਮੀਂਹ ਕਾਰਨ ਡਿੱਗ ਗਿਆ।