Punjab
ਹਵਾ ਤੇਜ਼ ਹੋਣ ਕਾਰਨ ਤੂੜੀ ਦੀਆਂ 110 ਟਰਾਲੀਆ ਸੜ ਕੇ ਹੋਈਆਂ ਸੁਆਹ

PUNJAB : ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨਜ਼ਦੀਕ ਪਿੰਡ ਸਹਾਰੀ ਦਾ ਇੱਕ ਗਰੀਬ ਕਿਸਾਨ ਕਸ਼ਮੀਰ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਸਹਾਰੀ ਗੁਰਦਾਸਪੁਰ ਦਾ ਰਹਿਣ ਵਾਲਾ ਸੀ।
ਜਿਸ ਦੀ ਆਪਣੀ ਜਮੀਨ 2 ਕਿਲ੍ਹੇ ਸੀ। ਜਿਸ ਨੇ ਕਣਕ ਦਾ ਨਾੜ ਮੁੱਲ ਲਿਆ ਅਤੇ ਤੂੜੀ ਦੀਆ ਟਰਾਲੀਆ ਮੁੱਲ ਲੈ ਕੇ ਬਾਹਰ ਖੇਤਾਂ ਵਿੱਚ ਆਪਣੇ ਸ਼ੈੱਡ ਵਿੱਚ ਤੂੜੀ ਜਮ੍ਹਾ ਕੀਤੀ ਸੀ। ਪਿੰਡ ਬਾਂਗੋਵਾਣੀ ਵਾਲੀ ਸਾਈਡ ਤੋ ਅੱਗ ਆਈ ਸੀ ਜੋ ਕਿ ਹਵਾ ਤੇਜ਼ ਹੋਣ ਕਾਰਨ ਅੱਗ ਸ਼ੈੱਡ ਵੱਲ ਚੱਲ ਗਈ ਸਾਰੀ ਤੂੜੀ ਨੂੰ ਅੱਗ ਲੱਗ ਗਈ । ਜਿਸ ਕਾਰਨ ਕਿਸਾਨ ਦਾ ਬਹੁਤ ਨੁਕਸਾਨ ਹੋਇਆ । ਮੌਕੇ ਤੇ ਫਾਈਰ ਬਰਗੈੱਡ ਦੀਆਂ ਗੱਡੀਆ ਵੀ ਪਹੁੰਚੀਆ ਸਨ ਪਰ ਤੂੜੀ ਸੜ ਕੇ ਸਵਾਹ ਹੋ ਗਈ l
ਗਰੀਬ ਕਿਸਾਨ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਮੇਰੀ ਕੋਈ ਮਾਲੀ ਮਦਦ ਕੀਤੀ ਜਾਵੇ ।