Punjab
ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਔਰਤ ਦੀ ਜਾਂ ਖ਼ਤਰੇ ‘ਚ
31 ਦਸੰਬਰ 2023: ਦੋਰਾਹਾ ਵਿਖੇ ਨਗਰ ਕੌਂਸਲ ਦੀ ਲਾਪਰਵਾਹੀ ਨਾਲ ਇੱਕ ਔਰਤ ਦੀ ਜਾਨ ਖਤਰੇ ਚ ਪਈ। ਵਾਰਡ ਨੰਬਰ 6 ਵਿਖੇ ਔਰਤ ਗਟਰ ਦੇ ਵਿੱਚ ਡਿੱਗ ਗਈ। ਜਿਸ ਨਾਲ ਉਸਦੀ ਲੱਤ ਦੀ ਹੱਡੀ ਦੋ ਥਾਵਾਂ ਤੋਂ ਟੁੱਟ ਗਈ। ਡਾਕਟਰਾਂ ਮੁਤਾਬਕ ਇੱਕ ਸਾਲ ਤੱਕ ਉਸਨੂੰ ਠੀਕ ਹੋਣ ਲਈ ਲੱਗੇਗਾ। ਉਥੇ ਹੀ ਔਰਤ ਤੇ ਉਸਦੇ ਪਰਿਵਾਰ ਵਾਲਿਆਂ ਨੇ ਨਗਰ ਕੌਂਸਲ ਨੂੰ ਇਸ ਹਾਦਸੇ ਲਈ ਜਿੰਮੇਵਾਰ ਠਹਿਰਾਇਆ। ਦੂਜੇ ਪਾਸੇ ਨਗਰ ਕੌਂਸਲ ਦੇ ਈਓ ਨੇ ਕਿਹਾ ਕਿ ਜਿਵੇਂ ਹੀ ਕਿਸੇ ਇਲਾਕੇ ਚੋਂ ਮੇਨਹੋਲ ਦੇ ਢੱਕਣ ਟੁੱਟਣ ਜਾਂ ਬਦਲੀ ਕਰਨ ਸਬੰਧੀ ਸੂਚਨਾ ਆਉਂਦੀ ਹੈ ਤਾਂ 24 ਘੰਟੇ ਅੰਦਰ ਹੱਲ ਕੀਤਾ ਜਾਂਦਾ ਹੈ।