Connect with us

Punjab

ਫਿਰੋਜ਼ਪੁਰ ‘ਚ ਠੇਕੇਦਾਰ ਦੀ ਅਣਗਹਿਲੀ ਕਾਰਨ ਗਰੀਬ ਨੂੰ ਆਇਆ ਇੱਕ ਲੱਖ ਪੱਚੀ ਹਜਾਰ ਰੁਪਏ ਬਿਜਲੀ ਬਿੱਲ

Published

on

18 ਫਰਵਰੀ 2024: ਫਿਰੋਜ਼ਪੁਰ ਦੇ ਪਿੰਡ ਆਸਣ ਢੋਟਾ ਦੇ ਰਹਿਣ ਵਾਲੇ ਬਗੀਚਾ ਸਿੰਘ ਦੇ ਗਰੀਬ ਪਰਿਵਾਰ ਨੂੰ ਇੱਕ ਲੱਖ ਪੱਚੀ ਹਜਾਰ ਦਾ ਬਿਜਲੀ ਬਿਲ ਆਇਆ ਹੈ|
ਬਗੀਚਾ ਸਿੰਘ ਨੇ ਦੱਸਿਆ ਕਿ ਉਹ ਮੇਹਨਤ ਮਜਦੂਰੀ ਕਰਦਾ ਹੈ। ਅਤੇ ਉਸਦਾ ਪਰਿਵਾਰ ਬਹੁਤ ਗਰੀਬ ਹੈ। ਘਰ ਦਾ ਗੁਜਾਰਾ ਵੀ ਬੜੀ ਮੁਸ਼ਕਲ ਨਾਲ ਚਲਦਾ ਹੈ। ਪਰ ਠੇਕੇਦਾਰ ਦੀ ਅਣਗਹਿਲੀ ਕਾਰਨ ਬਿਜਲੀ ਵਿਭਾਗ ਨੇ ਉਸਨੂੰ ਇੱਕ ਲੱਖ ਪੱਚੀ ਹਜਾਰ ਰੁਪਏ ਬਿੱਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸਦੇ ਘਰ ਨਾ ਤਾਂ ਕੋਈ ਏਸੀ ਚੱਲ ਰਿਹਾ ਹੈ। ਅਤੇ ਨਾਂ ਹੀ ਮੋਟਰਾਂ ਦੋ ਕਮਰੇ ਹਨ। ਉਨ੍ਹਾਂ ਵਿੱਚ ਵੀ ਨੌ ਵਾਟ ਦੇ ਬਲਬ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਸ ਥਾਂ ਉਸਦਾ ਬਿਜਲੀ ਮੀਟਰ ਲੱਗਿਆ ਹੋਇਆ ਹੈ। ਉਹ ਘਰ ਤੋਂ ਬਹੁਤ ਦੂਰ ਹੈ। ਜਿਥੇ ਕੋਈ ਸਾਫ ਸਫਾਈ ਨਹੀਂ ਖੁਲੀਆਂ ਤਾਰਾਂ ਛੱਡੀਆਂ ਪਈਆ ਹਨ। ਜੋ ਠੇਕੇਦਾਰ ਦੀ ਗਲਤੀ ਹੈ। ਪਰ ਖੁਮਿਆਜਾ ਉਸਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਉਹ ਬਹੁਤ ਗਰੀਬ ਹੈ। ਇਸ ਲਈ ਉਹ ਐਨਾ ਬਿੱਲ ਨਹੀਂ ਭਰ ਸਕਦਾ ਉਨ੍ਹਾਂ ਮੰਗ ਕੀਤੀ ਕਿ ਉਸਦਾ ਬਿੱਲ ਮਾਫ ਕੀਤਾ ਜਾਵੇ। ਅਤੇ ਬਿਜਲੀ ਮੀਟਰਾ ਨੂੰ ਚੈੱਕ ਕੀਤਾ ਜਾਵੇ।