Punjab
‘ਵੰਦੇ ਭਾਰਤ’ ਟ੍ਰੇਨ ਕਾਰਨ ਟਰੇਨਾਂ ਦੇ ਸਮੇਂ ‘ਚ ਆਇਆ ਵੱਡਾ ਬਦਲਾਅ, ਪੜੋ ਸੂਚੀ

13 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚੰਡੀਗੜ੍ਹ-ਅਜਮੇਰ ਵਿਚਕਾਰ ਚੱਲਣ ਵਾਲੀ ਰੇਲਗੱਡੀ ਨੰਬਰ 20977-78 ਵੰਦੇ ਭਾਰਤ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਮਿਤ ਜਿੰਦਲ, ਸਕੱਤਰ ਸ਼ਸ਼ੀ ਸ਼ੰਕਰ ਤਿਵਾੜੀ ਅਤੇ ਅੰਬਾਲਾ ਮੰਡਲ ਦੇ ਸੀਨੀਅਰ ਡੀ.ਸੀ.ਐਮ. ਰਿਤਿਕਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਹਰੀ ਝੰਡੀ ਤੋਂ ਬਾਅਦ ਭਾਜਪਾ ਵਰਕਰਾਂ ਨੇ ਅੰਬਾਲਾ ਤੱਕ ਯਾਤਰਾ ਕੀਤੀ। ਚੰਡੀਗੜ੍ਹ-ਜੈਪੁਰ ਵੰਦੇ ਭਾਰਤ ਟਰੇਨ ਕਾਰਨ ਚੰਡੀਗੜ੍ਹ ਦੇ ਹੋਰ ਸਟੇਸ਼ਨਾਂ ਤੋਂ ਆਉਣ-ਜਾਣ ਵਾਲੀਆਂ 4 ਟਰੇਨਾਂ ਦਾ ਸਮਾਂ ਬਦਲਿਆ ਗਿਆ ਹੈ।
ਸਮਾਂ ਬਦਲਿਆ
ਟਰੇਨ ਨੰਬਰ 22977 ਹਜ਼ੂਰ ਸਾਹਿਬ ਨਾਂਦੇੜ-ਅੰਡੋਰਾ ਸੁਪਰ ਫਸਟ ਟਰੇਨ ਚੰਡੀਗੜ੍ਹ ਤੋਂ ਦੁਪਹਿਰ 2.20 ਵਜੇ ਸਾਹਿਬਜ਼ਾਦਾ ਅਜੀਤ ਸਿੰਘ ਮੋਹਾਲੀ ਲਈ ਰਵਾਨਾ ਹੋਵੇਗੀ।
ਰੇਲਗੱਡੀ ਨੰਬਰ 06997 ਅੰਬਾਲਾ-ਦੌਲਤਪੁਰ ਸਪੈਸ਼ਲ ਟਰੇਨ, ਜੋ ਪਹਿਲਾਂ ਅੰਬਾਲਾ ਤੋਂ ਦੁਪਹਿਰ 150 ਵਜੇ ਸ਼ੁਰੂ ਹੁੰਦੀ ਸੀ, ਹੁਣ ਦੁਪਹਿਰ 1.40 ਵਜੇ ਚੰਡੀਗੜ੍ਹ ਲਈ ਰਵਾਨਾ ਹੋਵੇਗੀ।
ਟਰੇਨ ਨੰਬਰ 15011 ਲਖਨਊ-ਚੰਡੀਗੜ੍ਹ ਰੇਲਗੱਡੀ ਜੋ ਅੰਬਾਲਾ ਤੋਂ ਚੰਡੀਗੜ੍ਹ ਦੁਪਹਿਰ 2.10 ਵਜੇ ਚੱਲਦੀ ਸੀ, ਹੁਣ ਦੁਪਹਿਰ 2.15 ਵਜੇ ਚੱਲੇਗੀ।
ਟਰੇਨ ਨੰਬਰ 04590 ਅੰਬਾਲਾ- ਕੁਰੂਕਸ਼ੇਤਰ ਪੈਸੰਜਰ ਟਰੇਨ, ਜੋ ਪਹਿਲਾਂ ਅੰਬਾਲਾ ਤੋਂ ਦੁਪਹਿਰ 3.40 ਵਜੇ ਚੱਲਦੀ ਸੀ, ਹੁਣ 14 ਮਾਰਚ ਤੋਂ ਸ਼ਾਮ 4.33 ਵਜੇ ਚੱਲੇਗੀ।