Corona Virus
ਕਰਫ਼ਿਊ ਦੌਰਾਨ ਮੁਹਾਲੀ ਵਿੱਚ ਸਿਹਤ ਸਹੂਲਤਾਂ ਲਈ UBER ਸੇਵਾਵਾਂ ਸ਼ੁਰੂ

ਮੋਹਾਲੀ, 24 ਅਪ੍ਰੈਲ: ਪੰਜਾਬ ਵਿੱਚ ਆਏ ਦਿਨ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਮੋਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਦਾ ਕਹਿਰ ਸਭ ਤੋਂ ਵੱਧ ਵੇਖਣ ਨੂੰ ਮਿਲ ਰਿਹਾ ਹੈ। ਇਸ ਲਈ ਪੂਰੇ ਸੂਬੇ ਵਿੱਚ ਕਾਰਫ਼ਿਊ ਲੱਗਿਆ ਹੋਇਆ ਹੈ। ਇਸ ਦੌਰਾਨ ਮੋਹਾਲੀ ਐਡਮਨਿਸਟ੍ਰੇਸ਼ਨ ਵੱਲੋਂ ਮੋਹਾਲੀ ਵਾਸੀਆਂ ਲਈ UBER ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਹ ਸੁਵਿਧਾ ਕੇਵਲ ਸਿਹਤ ਸਹੂਲਤਾਂ ਲਈ ਹੈ। ਅਰਥਾਤ ਜੇਕਰ ਤੁਸੀਂ ਹਸਪਤਾਲ ਜਾਣਾ ਚਾਹੁੰਦੇ ਹੋ ਤਾਂ ਊਬਰ ਐਪ ਰਾਹੀਂ ਗੱਡੀ ਬੁੱਕ ਕਰ ਸਕਦੇ ਹੋ।
ਇਸ ਦੇ ਨਾਲ ਹੀ ਮੋਹਾਲੀ ਐਡਮਨਿਸਟ੍ਰੇਸ਼ਨ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕੋਈ ਇਸ ਦੀ ਦੁਰਵਰਤੋਂ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।