Punjab
ਰਾਤ ਦੇ ਕਰਫਿਊ ਦੌਰਾਨ ਸਾਬਕਾ ਫ਼ੌਜੀ ਤੇ ਪੁਲਿਸ ਅਧਿਕਾਰੀ ਵਿਚਕਾਰ ਹੋਈ ਹੱਥੋਪਾਈ
ਰਾਤ ਦੇ ਕਰਫਿਊ ਦੌਰਾਨ ਸਾਬਕਾ ਫ਼ੌਜੀ ਤੇ ਪੁਲਿਸ ਅਧਿਕਾਰੀ ਵਿਚਕਾਰ ਹੋਈ ਹੱਥੋਪਾਈ

ਸਾਬਕਾ ਫ਼ੌਜੀ ਨੇ ਦਿਖਾਈ ਆਪਣੀ ਧੌਸ
ਪੁਲਿਸ ਵਾਲਿਆਂ ਨੇ ਕੱਟਿਆ ਚਲਾਨ
ਰਾਤ ਦੇ ਕਰਫਿਊ ਦੌਰਾਨ ਸਾਬਕਾ ਫ਼ੌਜੀ ਅਤੇ ਪੁਲਿਸ ਵਿੱਚ ਹੋਈ ਝੜਪ
ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ
22 ਅਗਸਤ :(ਗੁਰਪ੍ਰੀਤ ਸਿੰਘ) ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਕਾਰਨ ਲੌਕਡਾਊਨ ਲਗਾ ਕੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਜਿਸ ਦੇ ਮੱਦੇਨਜ਼ਰ ਅੰਮ੍ਰਿਤਸਰ ਵਿੱਚ ਗੇਟ ਹਕੀਮਾਂ ਵਾਲੇ ਦੇ ਕੋਲ ਪੁਲਿਸ ਵੱਲੋਂ ਸ਼ਾਮ ਸੱਤ ਵਜੇ ਹੀ ਕਰਫਿਊ ਲਗਾ ਕੇ ਬੈਰੀਗੇਟ ਲਗਾ ਕੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਨ। ਇਸ ਦੌਰਾਨ ਇਕ ਸਾਬਕਾ ਫੌਜੀ ਵੱਲੋਂ ਆਪਣੀ ਕਾਰ ਤੇ ਆ ਰਿਹਾ ਸੀ,ਜਿਸਨੇ ਪੁਲਿਸ ਵਾਲਿਆਂ ਨਾਲ ਗੁੰਡਾਗਰਦੀ ਕੀਤੀ।
ਇਸ ਘਟਨਾ ਦੇ ਬਾਅਦ ਇਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਮਾਮਲੇ ‘ਚ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਸਾਬਕਾ ਫ਼ੌਜੀ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਕਾਫੀ ਬਦਸਲੂਕੀ ਵੀ ਕੀਤੀ ਗਈ ਜਿਸਦੇ ਕਾਰਨ ਉਨ੍ਹਾਂ ਨੇ ਫੌਜੀ ਦਾ ਚਲਾਨ ਕੱਟ ਦਿੱਤਾ ਗਿਆ ਅਤੇ ਹੁਣ ਕਾਨੂੰਨ ਦੇ ਹਿਸਾਬ ਨਾਲ ਬਣਦੀ ਕਾਰਵਾਈ ਵੀ ਕਰ ਦਿੱਤੀ ਹੈ।
Continue Reading