Connect with us

India

1947 ਦੀ ਵੰਡ ਵੇਲੇ 2 ਟੋਟਿਆਂ ‘ਚ ਵੰਡਿਆਂ ਗਿਆ ਦੇਸ਼, ਵੇਖੋ ਤ੍ਰਾਸਦੀ ਬਿਆਨ ਕਰਦੀਆਂ ਤਸਵੀਰਾਂ

Published

on

ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਸਿਰਫ਼ ਜ਼ਮੀਨਾਂ ਹੀ ਤਕਸੀਮ ਨਹੀਂ ਹੋਈਆਂ ਸਨ, ਨਾ ਹੀ ਸਿਰਫ਼ 2 ਮੁਲਕਾਂ ਵਿਚਾਲੇ ਸਰਹੱਦਾਂ ਖਿੱਚੀਆਂ ਗਈਆਂ ਸਨ, ਸਗੋਂ ਅਸਲ ਵਿਚ ਇਹ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਅਤੇ ਜਜ਼ਬਾਤਾਂ ਦੀ ਵੰਡ ਸੀ। ਵੰਡ ਦਾ ਇਹ ਜ਼ਖਮ ਭਾਰਤ ਮਾਤਾ ਦੇ ਸੀਨੇ ‘ਤੇ ਸਦੀਆਂ ਤੱਕ ਰਗੜਦਾ ਰਹੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਦੇ ਇਸ ਸਭ ਤੋਂ ਦਰਦਨਾਕ ਅਤੇ ਖੂਨ ਭਿੱਜੇ ਦਿਨ ਦੀਆਂ ਪੀੜਾਂ ਨੂੰ ਮਹਿਸੂਸ ਕਰਦੀਆਂ ਰਹਿਣਗੀਆਂ। ਅੱਜ ਵੀ 1947 ਦੀ ਵੰਡ ਦਾ ਬਿਰਤਾਂਤ ਦਾ ਜ਼ਿਕਰ ਹੁੰਦਾ ਹੈ ਤਾਂ ਸੁਣ ਕੇ ਹਿਰਦਾ ਝੰਜੋੜਿਆਂ ਜਾਂਦਾ ਹੈ। ਇਸ ਦਿਨ ਦਾ ਇਤਿਹਾਸ ਹੰਝੂਆਂ ਨਾਲ ਲਿਖਿਆ ਗਿਆ ਸੀ।

ਗੱਲ ਕਰੀਏ ਉਹ ਕਾਲਾ ਦਿਨ ਜਦੋਂ ਦੇਸ਼ ਦੀ ਵੰਡ ਹੋਈ ਸੀ ਅਤੇ ਦੇਸ਼ ਦਾ ਇਕ ਹਿੱਸਾ ਪਾਕਿਸਤਾਨ ਜੋ ਕਿ 14 ਅਗਸਤ 1947 ਜਦਕਿ ਦੂਜਾ ਹਿੱਸਾ ਭਾਰਤ 15 ਅਗਸਤ 1947 ਨੂੰ ਵੱਖਰੇ ਰਾਸ਼ਟਰ ਵਜੋ ਐਲਾਨ ਕਰ ਦਿੱਤਾ ਗਿਆ ਸੀ।
ਇਹ ਵੰਡ ਨੇ ਨਾ ਸਿਰਫ ਭਾਰਤੀ ਉਪ ਮਹਾਂਦੀਪ ਨੂੰ 2 ਭਾਗਾਂ ਵਿੱਚ ਵੰਡਿਆ ਸਗੋਂ ਬੰਗਾਲ ਵੀ ਵੰਡਿਆ ਗਿਆ ਸੀ। ਬੰਗਾਲ ਦੇ ਪੂਰਬੀ ਹਿੱਸੇ ਨੂੰ ਭਾਰਤ ਤੋਂ ਵੱਖ ਕਰਕੇ ਪੂਰਬੀ ਪਾਕਿਸਤਾਨ ਬਣਾਇਆ ਗਿਆ, ਜੋ 1971 ਦੀ ਜੰਗ ਤੋਂ ਬਾਅਦ ਬੰਗਲਾਦੇਸ਼ ਬਣ ਗਿਆ।

1947 ‘ਚ ਵੰਡ ਦੌਰਾਨ ਹੋਏ ਫਿਰਕੂ ਦੰਗਿਆਂ ‘ਚ ਲੱਖਾਂ ਲੋਕ ਬੇਘਰ ਹੋਏ ਸਨ ਅਤੇ ਵੱਡੀ ਗਿਣਤੀ ‘ਚ ਲੋਕ ਮਾਰੇ ਗਏ ਸਨ। ਅਣਗਿਣਤ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ ਸਨ। ਅੰਗਰੇਜ਼ਾਂ ਵੱਲੋਂ ਵੰਡ ਦੇ ਐਲਾਨ ਤੋਂ ਤੁਰੰਤ ਬਾਅਦ ਕਤਲੇਆਮ ਸ਼ੁਰੂ ਹੋ ਗਿਆ। ਬਚਪਨ ਦੇ ਦੋਸਤ ਦੁਸ਼ਮਣ ਬਣ ਗਏ। ਲੋਕ ਆਪਣੇ ਮਾਂ ਭੂਮੀ ਤੋਂ ਬੇਘਰ ਹੋਏ। ਵੱਡੀ ਗਿਣਤੀ ‘ਚ ਲੋਕ ਪੈਦਲ, ਬੈਲਗੱਡੀਆਂ ਅਤੇ ਰੇਲਗੱਡੀਆਂ ਰਾਹੀਂ ਆਪਣੇ ਨਵੇਂ ਘਰ ਲਈ ਸਫ਼ਰ ‘ਤੇ ਤੁਰ ਪਏ।

ਇਕ ਪਾਸੇ ਤਾਂ 1947 ਜਿੱਥੇ ਸਾਡੇ ਲਈ ਆਜ਼ਾਦੀ ਦਾ ਜਸ਼ਨ ਸੀ, ਉੱਥੇ ਖੂਨੀ ਵਾਰਦਾਤਾਂ ਨਾਲ ਲੱਥ-ਪਥ ਪੀੜਾਂ ਦੀ ਦਾਸਤਾਨ ਵੀ ਹੈ। 78 ਸਾਲਾਂ ਬਾਅਦ ਵੀ ਇਹ ਦਰਦ ਦਿਲਾਂ ਤੋਂ ਵਿਸਰਿਆ ਨਹੀਂ ਹੈ। ਭਾਵੇਂ ਹੀ ਅਸੀਂ ਅੱਜ ਆਜ਼ਾਦ ਮੁਲਕ ’ਚ ਜੀ ਰਹੇ ਹਨ ਪਰ ਸਦੀਆਂ ਪੁਰਾਣੇ ਵੰਡ ਦੇ ਉਹ ਜ਼ਖ਼ਮ ਸਾਡੇ ਦਿਲਾਂ ’ਚ ਹਮੇਸ਼ਾ ਰਿਸਦੇ ਰਹਿਣਗੇ।