Punjab
ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦੇ ਵਾਰਡਰ ਦੀ ਤਲਾਸ਼ੀ ਦੌਰਾਨ 250 ਗ੍ਰਾਮ ਅਫੀਮ ਬਰਾਮਦ

20 ਦਸੰਬਰ 2023: ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦੇ ਜੇਲ ਵਾਰਡਰ ਦੀ ਤਲਾਸ਼ੀ ਦੋਰਾਨ 250 ਗ੍ਰਾਮ ਅਫੀਮ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ| ਉਸ ਦੀ ਪਹਿਚਾਣ ਵਾਰਡਰ ਰਣਜੀਤ ਸਿੰਘ ਬੈਲਟ ਨੰਬਰ 4593 ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੂੰ ਭੇਜੇ ਪੱਤਰ ਨੰਬਰ 13669 ਵਿੱਚ ਹਰੀਸ ਕੁਮਾਰ ਸਹਾਇਕ ਸੁਪਰੀਡੈਂਟ ਕੇਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਵਾਰਡਰ ਰਣਜੀਤ ਸਿੰਘ ਨੰਬਰ 4593 ਦੀ ਡਿਊਟੀ ਸਵੇਰੇ 06.00 ਵਜੇ ਤੋ ਦੁਪਹਿਰ 12.00 ਵਜੇ ਤੱਕ ਬੈਰਕ ਨੰਬਰ 08 ਤੇ ਬਤੋਰ ਨਿਗਰਾਨ ਸੀ ਇਹ ਕਰਮਚਾਰੀ ਸਵੇਰੇ 08.10 ਮਿੰਟ ਤੇ ਆਪਣੀ ਦਵਾਈ ਖਾਣ ਦਾ ਕਹਿ ਕੇ ਜੇਲ੍ਹ ਦੇ ਮੇਨ ਗੇਟ ਤੋ ਬਾਹਰ ਨਿਕਲਿਆ ਅਤੇ ਸਮਾਂ ਤਕਰੀਬਨ 08.20 ਵਜੇ ਜੇਲ੍ਹ ਅੰਦਰ ਵਾਪਿਸ ਆਉਣ ਤੇ ਵਾਰਡਰ ਰਣਜੀਤ ਸਿੰਘ 4593 ਦੀ ਤਲਾਸੀ ਦੋਰਾਨੇ ਜਾਮਾ ਤਲਾਸੀ ਕਰਨ ਸਮੇ ਉਸ ਦੀਆ ਜੁਰਾਬਾ ਵਿੱਚੋ 02 ਖਾਕੀ ਰੰਗ ਦੀ ਟੇਪ ਨਾਲ ਲਪੇਟੇ ਹੋਏ ਪੈਕਟ ਜਿਨ੍ਹਾ ਦਾ ਵਜਨ 250 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ਤੇ ਕਾਰਵਾਈ ਕਰਦਿਆਂ ਉਸ ਦੇ ਖਿਲਾਫ ਮੁਕੱਦਮਾ ਨੰਬਰ 541/23 ਧਾਰਾ 18/16/85 ਅਤੇ 52 ਦੇ ਅਧੀਨ ਕੇਸ ਦਰਜ ਕੀਤਾ ਹੈ|