Connect with us

punjab

ਗਮਾਡਾ ਸਾਈਟਾਂ ਦੀ ਈ-ਨਿਲਾਮੀ 4 ਅਗਸਤ ਤੋਂ 16 ਅਗਸਤ ਤੱਕ

Published

on

punjab government

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ 40 ਤੋਂ ਜ਼ਿਆਦਾ ਸਾਈਟਾਂ ਦੀ ਈ-ਨਿਲਾਮੀ 4 ਅਗਸਤ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ 16 ਅਗਸਤ, 2021 ਨੂੰ ਦੁਪਹਿਰ 1 ਵਜੇ ਤੱਕ ਜਾਰੀ ਰਹੇਗੀ। ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਐਸ.ਏ.ਐਸ. ਨਗਰ ਵਿਚ ਵਪਾਰਕ, ਉਦਯੋਗਿਕ, ਸੰਸਥਾਗਤ ਅਤੇ ਗਰੁੱਪ ਹਾਊਸਿੰਗ ਸਾਈਟਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 31 ਵਪਾਰਕ ਸਾਈਟਾਂ ਜਿਨ੍ਹਾਂ ਵਿਚ 5 ਐਸ.ਸੀ.ਓ/ਐਸ.ਸੀ.ਐਫ ਅਤੇ 26 ਬੂਥ ਸ਼ਾਮਲ ਹਨ। ਇਸੇ ਤਰ੍ਹਾਂ 4 ਆਈ.ਟੀ. ਉਦਯੋਗਿਕ ਪਲਾਟ ਅਤੇ 4 ਸੰਸਥਾਗਤ ਸਾਈਟਾਂ ਦੀ ਈ-ਨਿਲਾਮੀ ਹੋਣੀ ਹੈ, ਜਿਨ੍ਹਾਂ ਵਿਚ 1 ਨਰਸਿੰਗ ਹੋਮ, 1 ਸਕੂਲ ਸਾਈਟ ਅਤੇ 2 ਹੋਰ ਵਿੱਦਿਅਕ ਅਦਾਰਿਆਂ ਦੀਆਂ ਸਾਈਟਾਂ ਸ਼ਾਮਲ ਹਨ। 4 ਚੰਕ ਸਾਈਟਾਂ ਅਤੇ 1 ਗਰੁੱਪ ਹਾਊਸਿੰਗ ਸਾਈਟ ਲਈ ਵੀ ਈ-ਨਿਲਾਮੀ ਹੋਣੀ ਹੈ। ਜ਼ਿਆਦਾ ਜਾਣਕਾਰੀ ਲਈ ਵੈੱਬਸਾਈਟ www.puda.e-auctions.in ਵੇਖੀ ਜਾ ਸਕਦੀ ਹੈ।