News
ਅਰਜਨਟੀਨਾ ‘ਚ ਆਇਆ ਭੂਚਾਲ, ਤੀਬਰਤਾ 7.4

EARTHQUAKE : ਦੱਖਣੀ ਅਮਰੀਕੀ ਦੇਸ਼ਾਂ ਚਿਲੀ ਅਤੇ ਅਰਜਨਟੀਨਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਰਿਕਟਰ ਪੈਮਾਨੇ ‘ਤੇ ਤੀਬਰਤਾ 7.4 ਮਾਪੀ ਗਈ। ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਤੱਟਵਰਤੀ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਹੁਕਮ ਦਿੱਤੇ ਹਨ। ਅਰਜਨਟੀਨਾ ਦੇ ਸ਼ਹਿਰ ਉਸ਼ੁਆਇਆ ਵਿੱਚ ਪਾਣੀ ਦੀਆਂ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।