National
ਉਤਰਾਖੰਡ ‘ਚ ਸਵੇਰੇ -ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਉੱਤਰਾਖੰਡ ‘ਚ ਮੰਗਲਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਿਥੌਰਾਗੜ੍ਹ ‘ਚ ਸਵੇਰੇ 6:43 ਵਜੇ ਰਿਕਟਰ ਪੈਮਾਨੇ ‘ਤੇ 3.1 ਤੀਬਰਤਾ ਦਾ ਭੂਚਾਲ ਆਇਆ। ਇਸ ਨਾਲ ਇਲਾਕੇ ਵਿੱਚ ਹਲਚਲ ਮਚ ਗਈ। ਧਰਤੀ ਹਿੱਲਣ ਕਾਰਨ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲੇ ‘ਚ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ‘ਤੇ 3.1 ਮਾਪੀ ਗਈ। ਚੰਗੀ ਗੱਲ ਇਹ ਹੈ ਕਿ ਹੁਣ ਕਿਸੇ ਤਰ੍ਹਾਂ ਦੇ ਜਾਨੀ -ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਆਈ ਹੈ । ਪਿਛਲੇ ਸਾਲ ਤੋਂ ਇਸ ਖੇਤਰ ਵਿੱਚ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। ਅਜਿਹੇ ‘ਚ ਹੁਣ ਲੋਕ ਡਰ ਦੇ ਨਾਲ-ਨਾਲ ਚਿੰਤਾ ‘ਚ ਵੀ ਹਨ।
ਭੂਚਾਲ ਕਾਰਨ ਹੋਏ ਨੁਕਸਾਨ
ਉੱਤਰਾਖੰਡ ਵਿਚ ਅਚਾਨਕ ਭੁਚਾਲ ਦੇ ਝਟਕੇ ਆਉਣ ਨਾਲ ਧਰਤੀ ਹਿਲਣ ਲਗ ਗਈ। ਜਿਵੇਂ ਹੀ ਲੋਕਾਂ ਨੇ ਮਹਿਸੂਸ ਕੀਤਾ ਕਿ ਧਰਤੀ ਹਿਲ ਰਹੀ ਹੈ, ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਉਹ ਘਬਰਾ ਗਏ ਤੇ ਆਪਣੀ ਜਾਨ ਬਚਾਉਣ ਲਈ ਆਪਣੇ ਆਪਣੇ ਘਰਾਂ ਤੋਂ ਭਰ ਨਿਕਲ ਗਏ। ਖੁਸ਼ਕਿਸਮਤੀ ਨਾਲ ਅਜੇ ਤੱਕ ਭੁਚਾਲ ਕਾਰਨ ਹੋਏ ਕਿਸੇ ਨੁਕਸਾਨ ਦੀ ਖ਼ਬਰ ਸਾਮਣੇ ਨਹੀਂ ਆਈ ਹੈ।
ਲਗਾਤਾਰ ਆ ਰਹੇ ਭੂਚਾਲ
ਜ਼ਿਕਰਯੋਗ ਹੈ ਕਿ ਪਿਛਲੇ ਸਾਲ 2023 ਵਿੱਚ ਅਕਤੂਬਰ ਮਹੀਨੇ ਵਿੱਚ ਵੀ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਭੂਚਾਲ ਆਇਆ ਸੀ। ਫਿਰ ਭੂਚਾਲ ਦੀ ਤੀਬਰਤਾ 4.0 ਮਾਪੀ ਗਈ, ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਇਸ ਦੌਰਾਨ ਅਕਤੂਬਰ ਮਹੀਨੇ ਵਿਚ ਆਏ ਭੂਚਾਲ ਨੇ ਲੋਕਾਂ ਨੂੰ ਚਿੰਤਾ ਵਿਚ ਪਾ ਦਿੱਤਾ ਸੀ। ਕਿਉਂਕਿ ਇੱਥੇ ਵਾਰ-ਵਾਰ ਭੂਚਾਲ ਆ ਰਹੇ ਸਨ।