Connect with us

Uncategorized

ਹੀਮੋਗਲੋਬਿਨ ਵਧਾਉਣ ਦੇ ਆਸਾਨ ਤਰੀਕੇ

Published

on

ਹੀਮੋਗਲੋਬਿਨ ਦੀ ਕਮੀ ਕਾਰਨ ਥਕਾਵਟ ਅਤੇ ਸਰੀਰ ਵਿੱਚ ਦਰਦ ਰਹਿੰਦਾ ਹੈ । ਹੀਮੋਗਲੋਬਿਨ ਵਧਾਉਣ ਲਈ ਤੁਸੀਂ ਇਨ੍ਹਾਂ ਸੁੱਕੇ ਮੇਵਿਆਂ ਦਾ ਸੇਵਨ ਕਰ ਸਕਦੇ ਹੋ। ਖ਼ੂਨ ਦੀ ਕਮੀ ਨਾਲ ਕਮਜ਼ੋਰੀ, ਥਕਾਵਟ, ਸਹੀ ਸਾਹ ਲੈਣ ‘ਚ ਮੁਸ਼ਕਲ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਕਸਰ ਡਾਕਟਰ ਅਤੇ ਸਿਹਤ ਮਾਹਿਰ ਸੁੱਕੇ ਮੇਵੇ ਖਾਣ ਦੀ ਸਲਾਹ ਦਿੰਦੇ ਹਨ। ਡਾਇਟੀਸ਼ੀਅਨ ਅਕਸਰ ਭਿੱਜੇ ਹੋਏ ਸੁੱਕੇ ਮੇਵੇ ਖਾਣ ਦੀ ਸਲਾਹ ਦਿੰਦੇ ਹਨ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਬੀਜ ਹਨ ਜਿਨ੍ਹਾਂ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮੂੰਗਫਲੀ, ਅਖਰੋਟ, ਬਦਾਮ, ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਸੁੱਕੇ ਮੇਵੇ ਪੌਸ਼ਟਿਕਤਾ ਨਾਲ ਭਰਪੂਰ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਇਨ੍ਹਾਂ ਤਿੰਨਾਂ ਨੂੰ ਇਕੱਠੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ।

ਤੰਦਰੁਸਤ ਅਤੇ ਸਿਹਤਮੰਦ ਸਰੀਰ ਲਈ, ਸਰੀਰ ਵਿਚ ਕਾਫ਼ੀ ਹੀਮੋਗਲੋਬਿਨ ਹੋਣਾ ਬਹੁਤ ਜ਼ਰੂਰੀ ਹੈ। ਇਕ ਆਦਮੀ ਦੇ ਸਰੀਰ ‘ਚ 14-18 ਮਿਲੀਗ੍ਰਾਮ ਅਤੇ ਔਰਤ ਦੇ ਸਰੀਰ ‘ਚ 12-16 ਮਿਲੀਗ੍ਰਾਮ ਹੀਮੋਗਲੋਬਿਨ ਹੋਣਾ ਚਾਹੀਦਾ ਹੈ ਪਰ ਅੱਜ ਖ਼ਾਸਕਰ 50 ਫ਼ੀਸਦੀ ਔਰਤਾਂ ਅਨੀਮੀਆ ਦਾ ਸ਼ਿਕਾਰ ਹਨ। ਇਸ ਦਾ ਕਾਰਨ ਸਹੀ ਅਤੇ ਪੌਸ਼ਟਿਕ ਭੋਜਨ ਦੀ ਘਾਟ ਹੈ।

ਖੂਨ ਵਧਾਉਣ ਲਈ ਕੀ ਖਾਣਾ ਚਾਹੀਦਾ ਹੈ 

1. ਕਾਜੂ

ਇੱਕ ਮੁੱਠੀ ਭਰ ਕਾਜੂ ਵਿੱਚ 1.89 ਮਿਲੀਗ੍ਰਾਮ ਆਇਰਨ ਹੁੰਦਾ ਹੈ, ਜੋ ਹੀਮੋਗਲੋਬਿਨ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ। ਰੋਜ਼ਾਨਾ ਕਾਜੂ ਦਾ ਸੇਵਨ ਕਰਨ ਨਾਲ ਤੁਸੀਂ ਊਰਜਾ ਵਧਾ ਸਕਦੇ ਹੋ ਅਤੇ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ।

2. ਕਿਸ਼ਮਿਸ਼

ਕਿਸ਼ਮਿਸ਼ ਦੇ ਸੇਵਨ ਨਾਲ ਆਇਰਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਕੇ ਹੀਮੋਗਲੋਬਿਨ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।

3. ਅਖਰੋਟ

ਅਖਰੋਟ ‘ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਕਾਪਰ, ਓਮੇਗਾ-3 ਫੈਟੀ ਐਸਿਡ, ਮੋਨੋਅਨਸੈਚੁਰੇਟਿਡ ਫੈਟੀ ਐਸਿਡ, ਫਾਸਫੋਰਸ, ਸੇਲੇਨਿਅਮ ਅਤੇ ਜ਼ਿੰਕ ਵੀ ਪਾਏ ਜਾਂਦੇ ਹਨ, ਜੋ ਸਿਹਤ ਦੇ ਨਾਲ-ਨਾਲ ਹੀਮੋਗਲੋਬਿਨ ਵਧਾਉਣ ‘ਚ ਮਦਦ ਕਰਦੇ ਹਨ।

 

4.ਚੁਕੰਦਰ

ਹਰ ਰੋਜ਼ ਚੁਕੰਦਰ ਦਾ ਜੂਸ ਪੀਓ| ਚੁਕੰਦਰ ਦਾ ਜੂਸ ਸਰੀਰ ‘ਚ ਖ਼ੂਨ ਦੀ ਮਾਤਰਾ ਨੂੰ ਵਧਾਉਣ ‘ਚ ਮਦਦ ਕਰਦਾ ਹੈ।

5. ਪੱਤੇਦਾਰ ਸਬਜ਼ੀਆਂ

ਹਰੀਆਂ ਪੱਤੇਦਾਰ ਸਬਜ਼ੀਆਂ, ਚਾਵਲ, ਪੁੰਗਰੇ ਹੋਏ ਦਾਣਿਆਂ, ਸੁੱਕੀਆਂ ਬੀਨਜ਼, ਕਣਕ ਦੇ ਬੀਜ, ਮੂੰਗਫਲੀ, ਦਾ ਸੇਵਨ ਕਰੋ।