Connect with us

Food&Health

ਕੱਚਾ ਆਂਵਲਾ ਖਾਣ ਨਾਲ ਮਿਲੇਗਾ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ

Published

on

ਆਂਵਲਾ ਨੂੰ ਪੌਸ਼ਟਿਕ ਤੱਤਾਂ ਦਾ ਰਾਜਾ ਮੰਨਿਆ ਜਾਂਦਾ ਹੈ। ਆਂਵਲਾ ਵਿਚ ਉਹ ਸਾਰੇ ਜ਼ਰੂਰੀ ਖਣਿਜ ਅਤੇ ਵਿਟਾਮਿਨ ਪਾਏ ਜਾਂਦੇ ਹਨ ਜੋ ਨਾ ਸਿਰਫ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਬਲਕਿ ਕਈ ਬਿਮਾਰੀਆਂ ਤੋਂ ਛੁਟਕਾਰਾ ਵੀ ਦਿਵਾਉਂਦੇ ਹਨ। ਆਂਵਲਾ ਨੂੰ ਕਈ ਤਰੀਕਿਆਂ ਨਾਲ ਖਾਇਆ ਸੀ ਸਕਦਾ ਹੈ । ਤੁਸੀਂ ਇਸ ਨੂੰ ਕੱਚਾ ਖਾ ਸਕਦੇ ਹੋ, ਇਸ ਦਾ ਜੂਸ ਬਣਾ ਕੇ ਪੀ ਸਕਦੇ ਹੋ ਜਾਂ ਅਚਾਰ ਜਾਂ ਜੈਮ ਨਾਲ ਵੀ ਖਾ ਸਕਦੇ ਹੋ।

ਆਂਵਲਾ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਇਮਿਊਨਿਟੀ ਅਤੇ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਜ਼ੁਖਾਮ , ਖਾਂਸੀ ਤੋਂ ਇਲਾਵਾ ਆਂਵਲਾ ਸਰੀਰ ‘ਚ ਵਾਇਰਲ ਅਤੇ ਬੈਕਟੀਰੀਅਲ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ। ਆਂਵਲਾ ਵਿੱਚ ਅਜਿਹੇ ਤੱਤ ਵੀ ਪਾਏ ਜਾਂਦੇ ਹਨ ਜੋ ਕੈਂਸਰ ਸੈੱਲਾਂ ਨਾਲ ਲੜਨ ਦਾ ਕੰਮ ਕਰਦੇ ਹਨ। ਆਯੁਰਵੇਦ ਦੇ ਮੁਤਾਬਕ, ਆਂਵਲਾ ਦਾ ਜੂਸ ਸਰੀਰ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਸੰਤੁਲਿਤ ਕਰਦਾ ਹੈ ਅਤੇ ਤ੍ਰਿਦੋਸ਼ ਅਰਥਾਤ ਵਾਤ, ਕਫ ਅਤੇ ਪਿੱਤ ਨੂੰ ਖਤਮ ਕਰਦਾ ਹੈ।

ਆਂਵਲਾ ਖਾਣ ਨਾਲ ਮਿਲਣਗੇ ਇਹ ਲਾਭ…

1.ਅਸਥਮਾ 

ਆਂਵਲਾ ਦਮੇ ਵਰਗੀਆਂ ਸਾਹ ਦੀਆਂ ਬੀਮਾਰੀਆਂ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ। ਆਂਵਲਾ ਪਾਚਨ ਤੰਤਰ ਨੂੰ ਵੀ ਠੀਕ ਰੱਖਦਾ ਹੈ।

2.ਲੀਵਰ 

ਆਂਵਲਾ ‘ਚ ਲੀਵਰ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਤੱਤ ਮੌਜੂਦ ਹੁੰਦੇ ਹਨ। ਇਹ ਸਰੀਰ ਦੇ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।

3.ਨਿਊਟ੍ਰੀਸ਼ਨ ਡ੍ਰਿੰਕ

ਵਿਟਾਮਿਨ ਸੀ ਤੋਂ ਇਲਾਵਾ ਆਂਵਲੇ ‘ਚ ਆਇਰਨ, ਕੈਲਸ਼ੀਅਮ ਅਤੇ ਫਾਸਫੋਰਸ ਵੀ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ ਅਤੇ ਇਸ ਨੂੰ ਨਿਊਟ੍ਰੀਸ਼ਨ ਡ੍ਰਿੰਕ ਦੇ ਤੌਰ ‘ਤੇ ਵੀ ਪੀਤਾ ਜਾ ਸਕਦਾ ਹੈ।

4.ਗਰਭਵਤੀ ਔਰਤਾਂ ਲਈ

ਸੁੱਕੇ ਆਂਵਲੇ ਨੂੰ ਮੂੰਹ ਵਿੱਚ ਚੂਸਣ ਨਾਲ ਗਰਭ ਅਵਸਥਾ ਦੌਰਾਨ ਵਾਰ-ਵਾਰ ਉਲਟੀਆਂ ਆਉਣਾ ਅਤੇ ਜੀ ਕੱਚਾ ਹੋਣਾ ਵਰਗੀਆਂ ਸਮੱਸਿਆਵਾਂ ਵਿੱਚ ਬਹੁਤ ਰਾਹਤ ਮਿਲਦੀ ਹੈ। ਗਰਭਵਤੀ ਔਰਤਾਂ ਨੂੰ ਖਾਸ ਤੌਰ ‘ਤੇ ਸੁੱਕੇ ਆਂਵਲੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦਾ ਸੇਵਨ ਕਰਨ ਨਾਲ ਮਾਂ ਦੇ ਸਰੀਰ ਨੂੰ ਆਂਵਲੇ ਵਿੱਚ ਮੌਜੂਦ ਵਿਟਾਮਿਨ ਅਤੇ ਹੋਰ ਪੋਸ਼ਕ ਤੱਤ ਵੀ ਮਿਲਦੇ ਹਨ।

5.ਮੂੰਹ ਦੀ ਬਦਬੂ ਨੂੰ ਦੂਰ ਕਰਦਾ ਹੈ

ਆਂਵਲੇ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਬੈਕਟੀਰੀਆ ਨੂੰ ਵਧਣ ਤੋਂ ਰੋਕਦੇ ਹਨ ਜੋ ਮੂੰਹ ਵਿੱਚ ਬਦਬੂ ਪੈਦਾ ਕਰਦੇ ਹਨ। ਤੁਸੀਂ ਇਸ ਨੂੰ ਚਬਾ ਕੇ ਹੌਲੀ-ਹੌਲੀ ਖਾ ਸਕਦੇ ਹੋ। ਸਾਹ ਦੀ ਬਦਬੂ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਇੱਕ ਪ੍ਰਭਾਵਸ਼ਾਲੀ ਉਪਾਅ ਹੈ|