ENTERTAINMENT
ਯੂਟਿਊਬਰ ਐਲਵਿਸ਼ ਯਾਦਵ ਤੇ ਗਾਇਕ ਫ਼ੈਜ਼ਲਪੁਰੀਆ ਦੀ ਜਾਇਦਾਦ ਜ਼ਬਤ ਕਰੇਗੀ ED!

ਮਸ਼ਹੂਰ ਯੂਟਿਊਬਰ ਅਤੇ ਬਿੱਗ ਬੌਸ OTT 2 ਦੇ ਜੇਤੂ ਐਲਵਿਸ਼ ਯਾਦਵ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੁਆਰਾ ਪੁੱਛਗਿੱਛ ਦੇ ਇੱਕ ਹੋਰ ਦੌਰ ਦਾ ਸਾਹਮਣਾ ਕਰਨਾ ਪਿਆ। ਇਹ ਜਾਂਚ ਇਸ ਸਾਲ ਮਾਰਚ ਵਿੱਚ ਹੋਈ ਰੇਵ ਪਾਰਟੀ ਵਿੱਚ ਸੱਪ ਦੇ ਜ਼ਹਿਰ ਦੀ ਤਸਕਰੀ ਦੇ ਮਾਮਲੇ ਵਿੱਚ ਹੋਈ ਸੀ। ਜੋ ਕਰੀਬ 8 ਘੰਟੇ ਤੱਕ ਚੱਲੀ ਪਰ ਐਲਵਿਸ਼ ਯਾਦਵ ਚੁੱਪ ਰਿਹਾ।
ਜਾਇਦਾਦਾਂ ਹੋਣਗੀਆਂ ਜ਼ਬਤ!-
ਈਡੀ ਨੇ ਇਸ ਤੋਂ ਪਹਿਲਾਂ ਅਗਸਤ ਮਹੀਨੇ ‘ਚ 2 ਵਾਰ ਐਲਵਿਸ਼ ਤੋਂ ਪੁੱਛਗਿੱਛ ਕੀਤੀ ਸੀ। ਹੁਣ ਉਸ ਵਿਰੁੱਧ ਅਦਾਲਤ ‘ਚ ਚਾਰਜਸ਼ੀਟ ਦਾਇਰ ਕਰਨ ਦੀ ਤਿਆਰੀ ਚੱਲ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐਲਵਿਸ਼ ਅਤੇ ਗਾਇਕ ਫਾਜ਼ਿਲਪੁਰੀਆ ਦੀਆਂ ਜਾਇਦਾਦਾਂ ਜ਼ਬਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਲਈ ਈਡੀ ਨੇ ਯੂਟਿਊਬ ਤੋਂ ਫਾਜ਼ਿਲਪੁਰੀਆ ਅਤੇ ਐਲਵਿਸ਼ ਦੀ ਕਮਾਈ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਹੈ। ਫਾਜ਼ਿਲਪੁਰੀਆ ਦੇ ਜਿਸ ਗੀਤ ‘ਚ ਸੱਪਾਂ ਨੂੰ ਦਰਸਾਇਆ ਗਿਆ ਸੀ, ਇਸ ਗੀਤ ਤੋਂ ਲਗਭਗ 50 ਲੱਖ ਰੁਪਏ ਦੀ ਕਮਾਈ ਕੀਤੀ ਸੀ। ਈਡੀ ਨੇ 8 ਜੁਲਾਈ ਨੂੰ ਗਾਇਕ ਫਾਜ਼ਿਲਪੁਰੀਆ ਤੋਂ ਵੀ ਕਾਫ਼ੀ ਦੇਰ ਤੱਕ ਪੁੱਛਗਿੱਛ ਕੀਤੀ ਸੀ।
3 ਦਿਨ ਪਹਿਲਾਂ ਵੀ ਐਲਵਿਸ਼ ਤੋਂ ਹੋਈ ਸੀ ਪੁੱਛਗਿੱਛ
ਈਡੀ ਨੇ ਵੀ ਤਿੰਨ ਦਿਨ ਪਹਿਲਾਂ ਐਲਵਿਸ਼ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਸ ਨੇ ਆਉਣ ਤੋਂ ਅਸਮਰੱਥਾ ਜਤਾਉਂਦੇ ਹੋਏ ਸਮਾਂ ਮੰਗਿਆ ਸੀ। ਐਲਵਿਸ਼ ਵੀਰਵਾਰ ਸਵੇਰੇ ਈਡੀ ਦਫ਼ਤਰ ਪਹੁੰਚਿਆ, ਜਿੱਥੇ ਸ਼ਾਮ 7 ਵਜੇ ਤੱਕ ਉਸ ਤੋਂ ਕਈ ਪੁਆਇੰਟਾਂ ‘ਤੇ ਪੁੱਛਗਿੱਛ ਕੀਤੀ ਗਈ। ਆਮਦਨ ਅਤੇ ਜਾਇਦਾਦ ਬਾਰੇ ਵੀ ਸਵਾਲ-ਜਵਾਬ ਪੁੱਛੇ ਗਏ। ਇਸ ਦੇ ਨਾਲ ਹੀ ਹਰਿਆਣਾ ਦੇ ਗਾਇਕ ਫਾਜ਼ਿਲਪੁਰੀਆ ਬਾਰੇ ਵੀ ਕੁਝ ਸਵਾਲ ਪੁੱਛੇ ਗਏ। ਫਾਜ਼ਿਲਪੁਰੀਆ ਨੇ ਵੀ ਆਪਣੇ ਇੱਕ ਗੀਤ ਵਿੱਚ ਗਲੇ ਵਿੱਚ ਸੱਪ ਪਾਇਆ ਹੋਇਆ ਸੀ।
ED ਨੇ ਦਰਜ ਕੀਤਾ ਸੀ ਮਨੀ ਲਾਂਡਰਿੰਗ ਦਾ ਕੇਸ
ਈਡੀ ਦੀ ਜਾਂਚ ‘ਚ ਸਾਹਮਣੇ ਆਇਆ ਸੀ ਕਿ ਸੱਪ ਐਲਵਿਸ਼ ਦੁਆਰਾ ਪ੍ਰਦਾਨ ਕੀਤੇ ਗਏ ਸਨ। ਨਵੰਬਰ 2023 ‘ਚ ਗੌਤਮ ਬੁੱਧ ਨਗਰ ‘ਚ ਰੇਵ ਪਾਰਟੀਆਂ ‘ਚ ਸੱਪ ਦੇ ਜ਼ਹਿਰ ਦੀ ਸਪਲਾਈ ਦੇ ਸਬੰਧ ‘ਚ ਇੱਕ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਈਡੀ ਨੇ ਐੱਫ. ਆਈ. ਆਰ ਦੇ ਆਧਾਰ ‘ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।