Connect with us

Uncategorized

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਅਤੇ ਲੈਕਚਰਾਰਾਂ ਦੀ ਟ੍ਰੇਨਿੰਗ ਦਾ ਫੈਸਲਾ

Published

on

ਚੰਡੀਗੜ੍ਹ, : ਅਧਿਆਪਕਾਂ ਨੂੰ ਪੜ੍ਹਾਈ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 28 ਸਤੰਬਰ ਤੋਂ ਅਧਿਆਪਕਾਂ ਦੀ ਟ੍ਰੇਨਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਧਿਆਪਕਾਂ ਦੀ ਆਪਣੇ ਵਿਸ਼ੇ ’ਤੇ ਪਕੜ ਮਜ਼ਬੂਤ ਬਨਾਉਣ ਦੇ ਵਾਸਤੇ ਇਹ ਸਿਖਲਾਈ ਕਰਵਾਈ ਜਾ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ 1137 ਅੰਗਰੇਜ਼ੀ ਅਤੇ 425 ਗਣਿਤ ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ 28 ਸਤੰਬਰ ਨੂੰ ਹੋਵੇਗੀ। ਇਹ ਟ੍ਰੇਨਿੰਗ ਜ਼ਿਲ੍ਹਾ ਪੱਧਰ ’ਤੇ ਕਰਵਾਈ ਜਾਵੇੇਗੀ। ਇਸੇ ਤਰ੍ਹਾਂ ਹੀ ਨਵ ਨਿਯੁਕਤ ਅਤੇ ਪਦ ਉਨਤ ਹੋਏ ਗਣਿਤ ਵਿਸ਼ੇ ਦੇ ਕੁਲ 113 ਲੈਕਚਰਾਰਾਂ ਦੀ ਟ੍ਰੇਨਿੰਗ 29 ਅਤੇ 30 ਸਤੰਬਰ ਨੂੰ ਆਰ.ਆਈ.ਸੀ.ਐਮ. ਸੈਕਟਰ 32, ਚੰਡੀਗੜ੍ਹ ਵਿਖੇ ਹੋਵੇਗੀ।

ਬੁਲਾਰੇ ਅਨੁਸਾਰ ਟ੍ਰੇਨਿੰਗ ਦੌਰਾਨ ਸਿਹਤ ਵਿਭਾਗ ਵੱਲੋਂ ਕੋਵਿਡ-19 ਬਾਰੇ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਣ ਵਾਸਤੇੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।

Continue Reading