Connect with us

Punjab

ਇੰਟਰਨੈਸ਼ਨਲ ਅਹਿਮਦੀਆ ਹੈਡਕੁਆਰਟਰ ਕਦੀਆਂ ਵਿਚ ਮਨਾਈ ਗਈ ਈਦ ਉਲ ਜੁਹਾ , ਇਕ-ਦੂਜੇ ਨੂੰ ਦਿਤੀ ਵਧਾਈ

Published

on

ਅੱਜ ਪੂਰੀ ਦੁਨੀਆ ਵਿਚ ਈਦ ਉਲ ਜੁਹਾ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਜਿਲਾ ਗੁਰਦਾਸਪੁਰ ਦੇ ਕਸਬਾ ਕਾਦੀਆ ਵਿੱਚ ਮੁਸਲਿਮ ਅਹਿਮਦੀਆ ਜਮਾਤ ਦੇ ਇੰਟਰਨੈਸ਼ਨਲ ਹੈਡਕੁਆਰਟਰ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਗਈ। 

ਕਾਦੀਆ ਵਿੱਚ ਇੰਟਰਨੈਸ਼ਨਲ ਅਹਿਮਦੀਆ ਹੈਡਕੁਆਰਟਰ ਦੇ ਭਾਰਤ ਦੇ ਸੈਕਟਰੀ ਮੋਹੰਮਦ ਇਮਾਮ ਗੌਰੀ ਨੇ ਈਦ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਈਦ ਉਲ ਜੁਹਾ ( ਬਕਰੀਦ ) 4 ਹਜਾਰ ਸਾਲ ਪਹਿਲਾਂ ਤੋਂ ਮਨਾਈ ਜਾਂਦੀ ਹੈ ਓਹਨਾ ਕਿਹਾ ਕਿ ਇਹ ਈਦ ਕੁਰਬਾਨੀ ਦਾ ਦਿਨ ਹੈ, ਜਿਸ ਨੂੰ ਆਮ ਤੌਰ ਤੇ ਵਡੀ ਈਦ ਵੀ ਕਿਹਾ ਜਾਂਦਾ ਹੈ। ਇਸਲਾਮ ਵਿੱਚ ਦੋ ਈਦਾ ਹੁੰਦੀਆਂ ਹਨ, ਇਕ ਈਦ ਉਲ ਜੁਹਾ ਅਤੇ ਦੂਸਰੀ ਈਦ ਓਲ ਫਿਤਰ। ਈਦ ਓਲ ਫਿਤਰ ਨੂੰ ਛੋਟੀ ਈਦ ਵੀ ਕਿਹਾ ਜਾਂਦਾ ਹੈ,

ਜਿਹੜੀ ਰਮਜਾਨ ਦੀ ਇਬਾਦਤ ਤੋਂ ਬਾਦ ਆਉਂਦੀ ਹੈ ਅਤੇ ਜਿਹੜੀ ਇਹ ਈਦ ਹੱਜ ਦੀ ਇਬਾਦਤ ਦੇ ਮੌਕਾ ਤੇ ਸਾਰੇ ਮੁਸਲਮਾਨ ਇਸ ਵਿਚ ਸ਼ਾਮਿਲ ਹੁੰਦੇ ਹਨ ਅਤੇ ਈਦ ਦੀ ਖੁਸ਼ੀ ਮਨਾਉਂਦੇ ਹਨ। ਇਸ ਵਿਚ ਲੋਕ ਆਮ ਤੌਰ ਤੇ ਦੇਖਦੇ ਹਨ, ਕਿ ਕੁਰਬਾਨੀ ਕੀਤੀ ਜਾਂਦੀ ਹੈ। ਇਸ ਵਿਚ ਜਾਨਵਰਾਂ ਦੀ ਕੁਰਬਾਨੀ ਬੱਕਰੇ ਦੀ ਕੁਰਬਾਨੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਬੰਦੇ ਦੀ ਨੀਅਤ ਸਾਫ ਹੋਣੀ ਚਾਹੀਦੀ ਹੈ, ਜਿਸ ਤਰਾਂ ਇਕ ਜਾਨਵਰ ਆਪਣੀ ਗਰਦਨ ਨੂੰ ਆਪਣੇ ਮਾਲਿਕ ਦੇ ਕਹਿਣ ਤੇ ਅਗੇ ਰੱਖ ਦਿੰਦਾ ਹੈ, ਉਸ ਤਰ੍ਹਾਂ ਹੀ ਇਨਸਾਨ ਨੂੰ ਆਪਣੇ  ਮਾਲਿਕ ਦੇ ਅਗੇ ਹਰ ਕੁਰਬਾਨੀ ਪੇਸ਼ ਕਰਨੀ ਚਾਹੀਦੀ ਹੈ ਅਤੇ ਉਸਦੇ ਰਜ਼ਾ ਦੇ ਅਨੁਸਾਰ ਆਪਣਾ ਜੀਵਨ ਗੁਜਾਰਨਾ ਚਾਹੀਦਾ ਹੈ ਅਤੇ ਓਹਦੀ ਰਜ਼ਾ ਵਿਚ ਹੀ ਆਪਣੀਆਂ ਕੁਰਬਾਨੀਆਂ ਪੇਸ਼ ਕਰਨੀ ਚਾਹੀਦੀ ਹੈ।