International
ਇਮੈਨੁਅਲ ਮੈਕਰੋਨ ਫਰਾਂਸ ਦੇ ਰਾਸ਼ਟਰਪਤੀ ਨੂੰ ਭਰੀ ਭੀੜ ‘ਚ ਇਕ ਸਖਸ਼ ਨੇ ਮਾਰਿਆ ਥੱਪੜ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਥੱਪੜ ਮਾਰਨ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਦੱਖਣ-ਪੂਰਬੀ ਫਰਾਂਸ ਦੇ ਡਰੋਮ ਖੇਤਰ ਵਿੱਚ ਲੋਕਾਂ ਨਾਲ ਵਾਕਆਊਟ ਸੈਸ਼ਨ ਦੌਰਾਨ ਇੱਕ ਵਿਅਕਤੀ ਨੇ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੈਕਰੋਨ ਦੱਖਣ ਪੂਰਬੀ ਫਰਾਂਸ ਦੇ ਡਰੋਮੀ ਖੇਤਰ ਦੇ ਦੌਰੇ ‘ਤੇ ਸੀ, ਜਿੱਥੇ ਉਹ ਰੈਸਟੋਰੈਂਟਾਂ ਅਤੇ ਵਿਦਿਆਰਥੀਆਂ ਨੂੰ ਮਿਲ ਰਹੇ ਸਨ ਤੇ ਕੋਵਿਡ ਮਹਾਮਾਰੀ ਤੋਂ ਬਾਅਦ ਜ਼ਿੰਦਗੀ ਕਿਵੇਂ ਆਮ ਵਾਂਗ ਵਾਪਰ ਰਹੀ ਹੈ। ਫਰਾਂਸ ਦੇ ਬੀਐਫਐਮ ਟੀਵੀ ਤੇ ਆਰਐਮਸੀ ਰੇਡੀਓ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ਦੀ ਇਕ ਵੀਡੀਓ ਕਲਿੱਪ ਟਵਿੱਟਰ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਮੈਕਰੋਨ ਲੋਕਾਂ ਨਾਲ ਹੱਥ ਮਿਲਾ ਰਹੇ ਸਨ ਤਾਂ ਇੱਕ ਹਰੇ ਰੰਗ ਦੀ ਟੀ-ਸ਼ਰਟ, ਗਲਾਸ ਅਤੇ ਮਾਸਕ ਪਹਿਨੇ ਇੱਕ ਵਿਅਕਤੀ ਉਨ੍ਹਾਂ ਦਾ ਹੱਥ ਫੜ ਲੈਂਦਾ ਹੈ ਅਤੇ ਅਚਾਨਕ ‘ਡਾਊਨ ਵਿਦ ਮੈਕਰੋਨੀਆ’ ਚੀਕਦੇ ਹੋਏ ਮੈਕਰੋਨ ਨੂੰ ਥੱਪੜ ਮਾਰ ਦਿੰਦਾ ਹੈ। ਮੈਕਰੋਨ ਦੀ ਸੁਰੱਖਿਆ ਵਿਚ ਤਾਇਨਾਤ ਸਿਪਾਹੀ ਤੁਰੰਤ ਇਸ ਵਿਅਕਤੀ ਨੂੰ ਫੜ ਕੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੰਦੇ ਹਨ ਅਤੇ ਮੈਕਰੋਨ ਨੂੰ ਉਥੋਂ ਲੈ ਜਾਂਦੇ ਹਨ।ਇਸ ਘਟਨਾ ‘ਤੇ ਫਰਾਂਸ ਦੇ ਪ੍ਰਧਾਨ ਮੰਤਰੀ ਜਯਾਂ ਕਾਸਟੇਕਸ ਨੇ ਕਿਹਾ ਹੈ ਕਿ ਇਹ ਲੋਕਤੰਤਰ ਦਾ ਅਪਮਾਨ ਹੈ। ਫਿਲਹਾਲ, ਮੈਕਰੋਨ ਨੂੰ ਥੱਪੜ ਮਾਰਨ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਕਿ ਉਸਨੇ ਮੈਕਰੋਨ ਨੂੰ ਥੱਪੜ ਕਿਉਂ ਮਾਰਿਆ। ਕੁਝ ਲੋਕਾਂ ਦਾ ਕਹਿਣਾ ਹੈ ਕਿ ਥੱਪੜ ਮਾਰਦੇ ਹੋਏ ਇਸ ਸ਼ਖਸ ਨੇ ਮੋਂਜੂਆ ਸਾ ਦੇਨਿ ਚੀਕਿਆ, ਜੋ ਰਾਜਸ਼ਾਹੀ ਦੇ ਰਾਜ ਦੌਰਾਨ ਫਰਾਂਸ ਵਿਚ ਜੰਗੀ ਪੁਕਾਰ ਸੀ।