Punjab
ਇੰਜੀਨੀਅਰ ਬੋਪਾਰਾਏ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬੋਪਾਰਾਏ ਇਲੈਕਟ੍ਰਿਕਸ ਐਂਡ ਇਲੈਕਟ੍ਰੌਨਿਕਸ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇੰਜੀਨੀਅਰ ਬੋਪਾਰਾਏ ਦਾ ਪਾਇਲ ਅਤੇ ਖੰਨਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਲਈ ਵੱਡਾ ਯੋਗਦਾਨ ਰਿਹਾ ਹੈ। ਜਿਸਨੇ ਪਿਛਲੇ 35 ਸਾਲਾਂ ਦੌਰਾਨ ਕਾਂਗਰਸ ਪਾਰਟੀ ਵਿੱਚ ਵੱਖ -ਵੱਖ ਅਹੁਦਿਆਂ ‘ਤੇ ਰਹਿ ਕੇ ਤਨ, ਮਨ ਅਤੇ ਧਨ ਨਾਲ ਪਾਰਟੀ ਦੀ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਹੈ, ਪਰ ਪਿਛਲੇ ਸਮੇਂ ਵਿੱਚ ਉਸਦੇ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਨੂੰ ਕਾਂਗਰਸੀ ਵਿਧਾਇਕਾਂ ਅਤੇ ਉੱਚ ਲੀਡਰ ਗੁੱਸੇ ਹੋ ਰਹੇ ਸਨ ।
ਕਾਂਗਰਸ ਪ੍ਰਧਾਨ ਨੂੰ ਭੇਜੇ ਆਪਣੇ ਅਸਤੀਫ਼ੇ ਪੱਤਰ ਵਿੱਚ ਇੰਜੀਨੀਅਰ ਬੋਪਾਰਾਏ ਨੇ ਪਾਰਟੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਖੰਨਾ ਅਤੇ ਪਾਇਲ ਦੇ ਵਿਧਾਇਕਾਂ ਸਮੇਤ ਕਾਂਗਰਸੀ ਆਗੂਆਂ ਨੇ ਬਹੁ-ਕਰੋੜੀ ਇਨਕਮ ਟੈਕਸ ਧੋਖਾਧੜੀ ਦੇ ਮਾਮਲੇ ਵਿੱਚ ਮੁਲਜ਼ਮ ਐਡਵੋਕੇਟ ਜਸਵਿੰਦਰ ਸਿੰਘ ਲੋਟੇ ਦੀ ਗੈਰ-ਕਾਨੂੰਨੀ ਮਦਦ ਕੀਤੀ ਹੈ। ਇਹ ਕੇਸ ਬਿਲਕੁਲ ਸਪਸ਼ਟ ਸੀ । ਉਨ੍ਹਾਂ ਕਿਹਾ ਕਿ ਅੱਜ ਇਸ ਪਾਰਟੀ ਨੂੰ ਮੇਰਾ ਅਸਤੀਫਾ ਦੇਣ ਦਾ ਇਹ ਮੁੱਖ ਕਾਰਨ ਹੈ।