Connect with us

Punjab

ਵਾਤਾਵਰਨ ਪ੍ਰੇਮੀਆਂ ਨੇ ਨਗਰ ਕੌਂਸਲ ਦੇ ਈਓ ਨੂੰ ਦਿੱਤੀ ਲਿਖਤੀ ਸ਼ਿਕਾਇਤ

Published

on

4 ਜਨਵਰੀ 2024: ਅੱਜ ਦੇ ਸਮੇਂ ਵਿੱਚ ਵਾਤਾਵਰਣ ਨੂੰ ਬਚਾਉਣ ਦੇ ਲਈ ਜਗ੍ਹਾ ਜਗ੍ਹਾ ਦੇ ਉੱਪਰ ਦਰਖਤ ਲਾਏ ਜਾ ਰਹੇ ਹਨ ਪਰ ਸੰਗਰੂਰ ਸ਼ਹਿਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਵੱਡੀ ਘਟਨਾ ਦੇਖਣ ਨੂੰ ਮਿਲੀ ਜਿੱਥੇ ਕਿ 100 ਸਾਲ ਤੋਂ ਪੁਰਾਣੇ ਇੱਕ ਬੋਹੜ ਦੇ ਦਰਖਤ ਨੂੰ ਕੱਟ ਕੇ ਵੇਚਿਆ ਜਾ ਰਿਹਾ ਸੀ,, ਇਸ ਘਟਨਾ ਦਾ ਜਦੋਂ ਸ਼ਹਿਰ ਦੇ ਵਾਤਾਵਰਨ ਪ੍ਰੇਮੀਆਂ ਨੂੰ ਪਤਾ ਲੱਗਿਆ ਤਾਂ ਮੌਕੇ ਉੱਪਰ ਪਹੁੰਚ ਕੇ ਉਹਨਾਂ ਨੇ ਲੱਕੜ ਹਾਰਿਆਂ ਨੂੰ ਰੋਕਿਆ ਵਾਤਾਵਰਨ ਪ੍ਰੇਮੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਸਲੇ ਦੇ ਵਿੱਚ ਸ਼ਮਸ਼ਾਨ ਘਾਟ ਦੀ ਕਮੇਟੀ ਦੇ ਦੋ ਮੈਂਬਰਾਂ ਦਾ ਨਾਮ ਆ ਰਿਹਾ ਹੈ ਉਹਨਾਂ ਕਿਹਾ ਕਿ ਦਰਖਤ ਤਾਂ ਅੱਜ ਕੱਲ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਲਈ ਲਗਾ ਰਹੇ ਹਾਂ ਪਰ ਇੱਕ ਸੌ ਸਾਲ ਤੋਂ ਵੀ ਵੱਧ ਪੁਰਾਣਾ ਬੋਹੜ ਦਾ ਦਰਖਤ ਜੋ ਕਿ ਹਰ ਵਕਤ ਹਜ਼ਾਰਾਂ ਇਨਸਾਨਾਂ ਦੇ ਸਾਹ ਲੈਣ ਲਈ ਆਕਸੀਜਨ ਦੇ ਰਿਹਾ ਹੈ ਇਹਨਾਂ ਠੇਕੇਦਾਰਾਂ ਵੱਲੋਂ ਉਸ ਦਰੱਖਤ ਨੂੰ ਵੇਚਿਆ ਜਾ ਰਿਹਾ ਸੀ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਅਗਰ ਅਸੀਂ ਨਾ ਆਉਂਦੇ ਤਾਂ ਇਸ ਪੂਰੇ ਦਰਖਤ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਜਾਣਾ ਸੀ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਇੱਕ ਇਨਸਾਨ ਦੇ ਕਤਲ ਦੀ ਭਿਆਨਕ ਸਜ਼ਾ ਕਾਨੂੰਨ ਵੱਲੋਂ ਦਿੱਤੀ ਜਾਂਦੀ ਹੈ ਉਸੇ ਤਰੀਕੇ ਨਾਲ ਇਹਨਾਂ ਠੇਕੇਦਾਰਾਂ ਨੂੰ ਵੀ ਕਤਲ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਉੱਪਰ ਕਦੇ ਕੋਈ ਵੀ ਦਰਖਤ ਵੱਢਣ ਦੀ ਕੋਸ਼ਿਸ਼ ਨਾ ਕਰੇ,, ਉਹਨਾਂ ਦੱਸਿਆ ਕਿ ਸਾਡੇ ਵੱਲੋਂ ਨਗਰ ਕੌਂਸਲ ਦੇ ਈਓ ਸਾਹਿਬ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਉਹਨਾਂ ਸਾਨੂੰ ਭਰੋਸਾ ਦਵਾਇਆ ਹੈ ਕਿ ਜੋ ਵੀ ਦੋਸ਼ੀ ਹਨ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।