News
ਸੰਤ ਨਿਰੰਕਾਰੀ ਮਿਸ਼ਨ ਵੱਲੋਂ ਕਰਾਇਆ ਗਿਆ ਸਮਾਗਮ, ਸ਼ਰਧਾਲੂ ਹੋਏ ਪੱਬਾਂ ਭਾਰ

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਬਰਨਾਲਾ ‘ਚ ਨਿਰੰਕਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ‘ਚ ਨਿਰੰਕਾਰੀ ਮਿਸ਼ਨ ਦੀ ਮੁੱਖੀ ਮਾਤਾ ਸੁਦੀਸ਼ਾ ਹਰਵਿੰਦਰ ਜੀ ਨੇ ਨਿਰੰਕਾਰੀ ਮਿਸ਼ਨ ਨਾਲ ਜੁੜੇ ਸ਼ਰਧਾਲੂਆਂ ਨਾਲ ਸਤਸੰਗ ਕੀਤਾ ਅਤੇ ਨਿਰੰਕਾਰੀ ਮਿਸ਼ਨ ਦੇ ਪੈਰੋਕਾਰਾਂ ਨੇ ਵੀ ਇਸ ‘ਚ ਵੱਧ ਚੜ ਕੇ ਹਿੱਸਾ ਲਿਆ। ਇਹ ਸਮਾਗਮ ਬਰਨਾਲਾ ਅਨਾਜ ਮੰਡੀ ‘ਚ ਕਰਾਏ ਗਏ ,

ਇਸ ਸਮਾਗਮ ‘ਚ ਵੱਡਾ ਪੰਡਾਲ ਲਾਇਆ ਗਿਆ ਤੇ ਵੱਡੀ ਸੰਖਿਆ ‘ਚ ਨਿਰੰਕਾਰੀ ਮਿਸ਼ਨ ਨਾਲ ਜੁੜੇ ਸ਼ਰਧਾਲੂਆਂ ਨੇ ਹਾਜ਼ਰੀ ਲਵਾਈ।

ਇਸ ਸਮਾਗਮ ਤਹਿਤ ਪੂਰੇ ਸ਼ਹਿਰ ‘ਚ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਸਨ। ਸਤਿਸੰਗ ਦੌਰਾਨ ਪਹੁੰਚੇ ਸ਼ਰਧਾਲੂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਸਨ।