Punjab
ਹਰ ਮਹੀਨੇ SSF ਦੇ ਕੰਮ ਦੀ ਰਿਪੋਰਟ ਕੀਤੀ ਜਾਵੇਗੀ ਜਾਰੀ – CM ਮਾਨ
28 ਫ਼ਰਵਰੀ 2024: ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਅੱਜ 410 ਨਵੀਆਂ ਹਾਈਟੈੱਕ ਗੱਡੀਆਂ ਸੌਂਪੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਫਿਲੌਰ ਦੀ ਪੁਲਿਸ ਅਕੈਡਮੀ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਪਹਿਲ ਹੈ, ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਪੁਲਿਸ ਹਾਈਟੈਕ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਹਾਈਟੈਕ ਬਣਾਉਣ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ। ਅਸੀਂ ਜ਼ੀਰੋ ਤੋਂ ਉੱਪਰ ਵੱਲ ਜਾ ਰਹੇ ਹਾਂ। ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਪੁਲਿਸ ਦਾ ਅੱਪਡੇਟ ਰਹਿਣਾ ਬਹੁਤ ਜ਼ਰੂਰੀ ਹੈ। ਪੁਲਿਸ ਵਾਹਨਾਂ, ਹਥਿਆਰਾਂ ਅਤੇ ਤਕਨਾਲੋਜੀ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਪੰਜਾਬ ਪੁਲਿਸ ਦੀ ਬਦੌਲਤ ਹੀ ਸੂਬੇ ਦੀ ਕਾਨੂੰਨ ਵਿਵਸਥਾ ਕਾਇਮ ਬਣੀ ਰਹੇਗੀ ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ‘ਤੇ ਮਾਣ ਹੈ।
SSF ਦੇ ਕੰਮ ਦੀ ਰਿਪੋਰਟ ਕੀਤੀ ਜਾਵੇਗੀ ਜਾਰੀ – CM MAAN
ਪੁਲਿਸ ਮੁਲਾਜ਼ਮਾਂ ‘ਤੇ ਕੰਮ ਦਾ ਬੋਝ ਘਟਾਉਣ ਲਈ ਸਰਕਾਰ ਨੇ ਐਸ.ਐਸ.ਐਫ. (ਰੋਡ ਸੇਫਟੀ ਫੋਰਸ) ਦਾ ਗਠਨ ਕੀਤਾ ਗਿਆ ਹੈ। ਐਸ.ਐਸ.ਐਫ ਨੂੰ ਸਾਰੇ ਹਸਪਤਾਲਾਂ ਨਾਲ ਜੋੜਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐੱਸ.ਐੱਸ.ਐੱਫ. 1 ਫਰਵਰੀ ਨੂੰ ਇਸ ਦੇ ਗਠਨ ਤੋਂ ਬਾਅਦ 15 ਫਰਵਰੀ ਤੱਕ ਰਿਪੋਰਟ ਆ ਗਈ ਹੈ। ਪੰਜਾਬ ਵਿੱਚ ਪਹਿਲਾਂ ਰੋਜ਼ਾਨਾ 17 ਮੌਤਾਂ ਹੁੰਦੀਆਂ ਸਨ ਪਰ ਹੁਣ 15 ਦਿਨਾਂ ਵਿੱਚ 13 ਮੌਤਾਂ ਹੋ ਚੁੱਕੀਆਂ ਹਨ। 15 ਦਿਨਾਂ ਦੀ ਰਿਪੋਰਟ ਅਨੁਸਾਰ ਐਸ.ਐਸ.ਐਫ. ਨੇ 124 ਲੋਕਾਂ ਦਾ ਮੌਕੇ ‘ਤੇ ਇਲਾਜ ਕਰ ਕੇ ਘਰ ਭੇਜ ਦਿੱਤਾ, ਜਦਕਿ 204 ਗੰਭੀਰ ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਕਾਰਨ ਪੰਜਾਬ ਦੀਆਂ ਸੜਕਾਂ ‘ਤੇ 15 ਦਿਨਾਂ ‘ਚ ਸਿਰਫ 13 ਮੌਤਾਂ ਹੋਈਆਂ ਹਨ, ਇਸ ਤੋਂ ਪਹਿਲਾਂ ਇਕ ਦਿਨ ‘ਚ 17 ਮੌਤਾਂ ਹੋਈਆਂ ਸਨ। ਹਰ ਮਹੀਨੇ SSF ਦੇ ਕੰਮ ਦੀ ਰਿਪੋਰਟ ਜਾਰੀ ਕੀਤੀ ਜਾਵੇਗੀ।
ਮਾਵਾਂ-ਭੈਣਾਂ ਵੱਲੋਂ ਤਿਆਰ ਕੀਤੀ ਵਰਦੀ ਪਹਿਨਣਗੇ ਪੰਜਾਬ ਪੁਲਿਸ ਦੇ ਜਵਾਨ – CM MAAN
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਜਲਦੀ ਹੀ ਵਧੀਆ ਵਰਦੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਪੰਜਾਬ ਪੁਲਿਸ ਦੇ ਜਵਾਨ ਪੰਜਾਬ ਦੇ ਪਿੰਡਾਂ ਦੀਆਂ ਮਾਵਾਂ-ਭੈਣਾਂ ਵੱਲੋਂ ਤਿਆਰ ਕੀਤੀ ਵਰਦੀ ਪਹਿਨਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 99 ਫੀਸਦੀ ਪੁਲਿਸ ਮੁਲਾਜ਼ਮ ਆਪਣੀ ਹੀ ਸਿਲਾਈ ਹੋਈ ਵਰਦੀ ਪਹਿਨ ਰਹੇ ਹਨ।