Connect with us

India

PM ਦਾ ਵੱਡਾ ਐਲਾਨ, ਆਪਟੀਕਲ ਫਾਈਬਰ ਨਾਲ ਜੁੜੇਗਾ ਦੇਸ਼ ਦਾ ਹਰ ਪਿੰਡ

ਦੇਸ਼ ਦੇ ਪਿੰਡ ਵਾਸੀਆਂ ਲਈ ਪ੍ਰਧਾਨ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਦੇਸ਼ ਨੂੰ ਤਕਨਾਲੋਜੀ ਦੇ ਮਾਮਲੇ ਵਿੱਚ ਮਜ਼ਬੂਤ ਬਣਾਉਣ ਅਤੇ ਦੇਸ਼ ਭਰ ਦੇ ਪਿੰਡਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਆਮ ਭਾਰਤੀ ਦੀ ਤਾਕਤ, ਉਸਦੀ ਊਰਜਾ ਸਵੈ-ਨਿਰਭਰ ਭਾਰਤ ਮੁਹਿੰਮ ਦਾ ਅਧਾਰ ਹੈ। ਇਸ ਸ਼ਕਤੀ ਨੂੰ ਬਣਾਈ ਰੱਖਣ ਲਈ ਹਰ ਪੱਧਰ ‘ਤੇ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ

Published

on

15 ਅਗਸਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਸੱਤਵੀਂ ਵਾਰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਤਿਰੰਗਾ ਲਹਿਰਾਇਆ। ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਕੋਰੋਨਾ ਯੋਧਿਆਂ ਨੂੰ ਯਾਦ ਕਰਦਿਆਂ ਕੀਤੀ।  ਜਿਸ ਵਿੱਚ ਉਨ੍ਹਾਂ ਨੇ ਦੇਸ਼ ਦੇ ਪਿੰਡ ਵਾਸੀਆਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਦੇਸ਼ ਨੂੰ ਤਕਨਾਲੋਜੀ ਦੇ ਮਾਮਲੇ ਵਿੱਚ ਮਜ਼ਬੂਤ ਬਣਾਉਣ ਅਤੇ ਦੇਸ਼ ਭਰ ਦੇ ਪਿੰਡਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਆਮ ਭਾਰਤੀ ਦੀ ਤਾਕਤ, ਉਸਦੀ ਊਰਜਾ ਸਵੈ-ਨਿਰਭਰ ਭਾਰਤ ਮੁਹਿੰਮ ਦਾ ਅਧਾਰ ਹੈ। ਇਸ ਸ਼ਕਤੀ ਨੂੰ ਬਣਾਈ ਰੱਖਣ ਲਈ ਹਰ ਪੱਧਰ ‘ਤੇ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਵਰਗੀ ਸਥਿੱਤੀ ਵਿਚ ਅਸੀਂ ਵੇਖਿਆ ਹੈ ਕਿ ਡਿਜੀਟਲ ਇੰਡੀਆ ਮੁਹਿੰਮ ਦੀ ਭੂਮਿਕਾ ਕੀ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੱਛਲੇ ਮਹੀਨੇ ਹੀ ਤਕਰੀਬਨ 3 ਲੱਖ ਕਰੋੜ ਰੁਪਏ ਦਾ ਲੈਣ-ਦੇਣ ਸਿਰਫ BHIM UPI ਤੋਂ ਹੋਇਆ ਹੈ ਅਤੇ ਭਾਰਤ ਦੇ ਤਕਨੀਕੀ ਪੇਸ਼ੇਵਰ ਨਾ ਸਿਰਫ ਭਾਰਤ ਵਿੱਚ, ਬਲਕਿ ਪੂਰੀ ਦੁਨੀਆ ਵਿੱਚ ਆਪਣੀ ਕਾਬਲੀਅਤ ਸਾਬਿਤ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ 5 ਦਰਜਨ ਪੰਚਾਇਤਾਂ ਨੂੰ ਆਪਟੀਲ ਫਾਈਬਰ ਨਾਲ ਜੋੜਿਆ ਗਿਆ ਸੀ। ਪਿੱਛਲੇ ਪੰਜ ਸਾਲਾਂ ‘ਚ ਦੇਸ਼ ਵਿੱਚ ਡੇਢ ਲੱਖ ਗ੍ਰਾਮ ਪੰਚਾਇਤਾਂ ਆਪਟੀਕਲ ਫਾਈਬਰ ਨਾਲ ਜੁੜੀਆਂ ਹਨ। ਦੇਸ਼ ਦਾ ਹਰ ਪਿੰਡ ਆਪਟੀਕਲ ਫਾਈਬਰ ਨਾਲ ਜੋੜਿਆ ਜਾਵੇਗਾ। ਇਹ ਟੀਚਾ ਆਉਣ ਵਾਲੇ ਹਜ਼ਾਰ ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ। ਦੇਸ਼ ਵਿੱਚ ਇੱਕ ਨਵੀਂ ਰਾਸ਼ਟਰੀ ਸਾਈਬਰ ਸੁਰੱਖਿਆ ਰਣਨੀਤੀ ਤਿਆਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਪ੍ਰਸੰਗ ਵਿੱਚ ਸੁਚੇਤ ਹੈ, ਅਤੇ ਇਨ੍ਹਾਂ ਖਤਰਿਆਂ ਦਾ ਸਾਹਮਣਾ ਕਰਨ ਲਈ ਫੈਸਲੇ ਲੈ ਰਿਹਾ ਹੈ ਅਤੇ ਨਿਰੰਤਰ ਨਵੀਆਂ ਪ੍ਰਣਾਲੀਆਂ ਦਾ ਵਿਕਾਸ ਵੀ ਕਰ ਰਿਹਾ ਹੈ।