Delhi
ਸਾਬਕਾ ਪੀਐਮ ਨੂੰ ਸਿਹਤ ਵਿਗੜਣ ਤੋਂ ਬਾਅਦ AIMS ‘ਚ ਕਰਵਾਇਆ ਭਰਤੀ

ਦਿੱਲੀ, 11ਮਈ 2020: ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਣ ਤੋਂ ਬਾਅਦ ਰਾਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਭਰਤੀ ਕਰਵਾਇਆ ਗਿਆ।
ਸਾਬਕਾ ਪੀਐਮ ਐਂਡ ਕਾਂਗਰਸ ਨੇਤਾ ਡਾ ਮਨਮੋਹਨ ਸਿੰਘ ਨੂੰ ਨਵੀਂ ਦਵਾਈ ਦੇ ਪ੍ਰਤੀ ਪ੍ਰਤੀਕਿਰਿਆ ਵਿਕਸਤ ਹੋਣ ਤੋਂ ਬਾਅਦ ਪ੍ਰੀਖਣ ਅਤੇ ਜਾਂਚ ਲਈ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਇੱਥੇ ਮੈਡੀਕਲ ਟੀਮ ਵੱਲੋਂ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਉਹ ਏਮਜ਼ ਦੇ ਕਾਰਡੀਓਥੋਰਾਸਿਕ ਸੈਂਟਰ ਵਿਖੇ ਸਥਿਰ ਅਤੇ ਸੰਭਾਲ ਅਧੀਨ ਹਨ।