Connect with us

Punjab

ਸਾਬਕਾ ਫੌਜੀ ਜਵਾਨ ਦਾ ਕਤਲ ਕਰ ਲਾਸ਼ ਨੂੰ ਘਰ ਦੇ ਨਜ਼ਦੀਕ ਸੜਕ ਕਿਨਾਰੇ ਸੁੱਟਿਆ , ਪੁਲਿਸ ਵਲੋਂ ਮਾਮਲਾ ਦਰਜ਼ ਕਰ ਕਾਨੂੰਨੀ ਕਾਰਵਾਈ ਸ਼ੁਰੂ

Published

on

ਅੱਜ ਸਵੇਰੇ ਗੁਰਦਾਸਪੁਰ ਦੇ ਕਸਬਾ ਕਾਦੀਆ ਤੋਂ ਕੋਟ ਟੋਡਰ ਮੱਲ ਸੜਕ ਨਜ਼ਦੀਕ ਪਿੰਡ ਭੰਗਵਾਂ ਦੇ ਬਾਹਰਵਾਰ ਮੁਖ ਸੜਕ ਤੇ ਇੱਕ ਸਾਬਕਾ ਫੌਜੀ  ਨੌਜਵਾਨ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟੇ ਜਾਣ ਦਾ ਮਾਮਲਾ ਸਾਮਣੇ ਆਇਆ ਹੈ ।ਪੁਲਿਸ ਵਲੋਂ ਲਾਸ਼ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁਚੇ ਪੁਲਿਸ ਅਧਕਾਰੀਆਂ ਵਲੋਂ ਲਾਸ਼ ਨੂੰ ਕਬਜ਼ੇ ਨੂੰ ਲੈਕੇ ਕਤਲ ਦਾ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕੀਤੀ ਗਈ ਹੈ

ਉਧਰ ਸੜਕ ਕਿਨਾਰੇ ਮਿਲੀ ਲਾਸ਼ ਦੀ ਪਹਿਚਾਣ ਮਨਦੀਪ ਸਿੰਘ  ਵਾਸੀ ਪਿੰਡ ਭੰਗਵਾਂ ਵਜੋਂ ਹੋਈ ਉਥੇ ਹੀ ਮ੍ਰਿਤਕ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਨਦੀਪ ਸਿੰਘ ਜੋ ਕਿ ਆਰਮੀ ਵਿਚ ਡਿਊਟੀ ਕਰਦਾ ਸੀ ਅਤੇ ਰਿਟਾਇਰ ਹੋ ਚੁੱਕਿਆ ਸੀ ਅਤੇ ਹੁਣ ਉਸ ਤੋਂ ਬਾਅਦ ਉਹ ਪ੍ਰਾਈਵੇਟ ਨੋਕਰੀ ਚੰਡੀਗਡ਼੍ਹ ਵਿਖੇ ਕਰਦਾ ਸੀ ਜਦਕਿ ਉਹ ਘਰੋਂ ਆਪਣੀ ਨੌਕਰੀ ਤੇ ਹੀ ਗਿਆ ਸੀ ਲੇਕਿਨ ਅੱਜ ਉਨ੍ਹਾਂ ਨੂੰ ਸਵੇਰੇ ਰਾਹਗੀਰਾਂ ਵੱਲੋਂ ਫੋਨ ਕੀਤਾ ਗਿਆ ਕਿ ਸੜਕ ਕਿਨਾਰੇ ਕਿਸੇ ਨੌਜਵਾਨ ਦੀ ਲਾਸ਼ ਪਈ ਹੋਈ ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਹ ਲਾਸ਼ ਉਨ੍ਹਾਂ ਦੇ ਭਰਾ ਮ੍ਰਿਤਕ ਮਨਦੀਪ ਸਿੰਘ ਦੀ ਸੀ  ।ਮ੍ਰਿਤਕ ਦੇ ਭਰਾ  ਅਮਰੀਕ ਸਿੰਘ  ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਕਤਲ ਕਰਕੇ ਅਤੇ ਉਸਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟਿਆ ਹੈ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਦੇ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਭਰਾ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।

ਇਸ ਲਾਸ਼ ਮਿਲਣ ਦੀ ਸੂਚਨਾ ਮਿਲਦੇ ਪੁਲਿਸ ਡੀਐੱਸਪੀ ਜਤਿੰਦਰਪਾਲ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਾਸ਼ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ।ਉਥੇ ਹੀ ਡੀਐਸਪੀ ਦਾ ਕਹਿਣਾ ਸੀ ਕਿ ਜੋ ਵੀ ਤਫਤੀਸ਼ ਚ ਸਾਹਮਣੇ ਆਵੇਗਾ ਉਸ ਅਨੁਸਾਰ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ |