Uncategorized
ਸਾਬਕਾ ਫੌਜੀ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਗੁਰਦਾਸਪੁਰ ਦੇ ਸਿਵਿਲ ਹਸਪਤਾਲ ਵਿਚ ਲੋਕਾਂ ਲਈ ਲੰਗਰ ਲਿਆ ਕੇ ਕਰ ਰਿਹਾ ਮਾਨਵਤਾ ਦੀ ਸੇਵਾ
ਬਾਬੇ ਨਾਨਕ ਵਲੋਂ ਸ਼ੁਰੂ ਕੀਤੀ ਗਈ ਲੰਗਰ ਸੇਵਾ ਦੇਸ਼ ਵਿਦੇਸ਼ ਵਿੱਚ ਅੱਜ ਵੀ ਜਾਰੀ ਹੈ ਅਤੇ ਇਸ ਨਾਲ ਕਈ ਜਰੂਰਤਮੰਦ ਲੋਕਾਂ ਦਾ ਢਿੱਡ ਭਰ ਰਿਹਾ ਹੈ ਗੁਰਦਾਸਪੁਰ ਵਿੱਚ ਇਸ ਸੇਵਾ ਨੂੰ ਜ਼ਾਰੀ ਰੱਖਿਆ ਹੈ ਗੁਰੂ ਕਲਗੀਧਰ ਸੇਵਕ ਜੱਥਾ ਦੇ ਮੈਂਬਰ ਸਾਬਕਾ ਫੌਜੀ ਪਰਸ਼ੋਤਮ ਸਿੰਘ ਨੇ ਜੋ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਗੁਰਦਾਸਪੁਰ ਦੇ ਸਿਵਿਲ ਹਸਪਤਾਲ ਵਿੱਚ ਮਰੀਜਾਂ ਲਈ ਲੰਗਰ ਦੀ ਸੇਵਾ ਕਰ ਰਹੇ ਹਨ ਤਾਂ ਜੋ ਹਸਪਤਾਲ ਵਿੱਚ ਆਏ ਮਰੀਜ਼ ਅਤੇ ਲੋਕ ਆਪਣਾ ਢਿੱਡ ਭਰ ਸਕਣ ਉਹਨਾਂ ਨੇ ਇਹ ਸੇਵਾ ਕੋਰੋਨਾ ਮਹਾਂਮਾਰੀ ਦੌਰਾਨ ਸ਼ੁਰੂ ਕੀਤੀ ਸੀ ਜੋ ਅੱਜ ਵੀ ਜਾਰੀ ਹੈ ਅਤੇ ਪਿੱਛਲੇ 2 ਸਾਲ ਤੋਂ ਰੋਜ਼ਾਨਾ 300 ਤੋਂ 400 ਲੋਕਾਂ ਲਈ ਲੰਗਰ ਬਣਾ ਸਿਵਿਲ ਹਸਪਤਾਲ ਵਿੱਚ ਆਉਂਦੇ ਹਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਫੌਜੀ ਪਰਸ਼ੋਤਮ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਇਸ ਸੇਵਾ ਹਸਪਤਾਲ ਦੇ ਕਹਿਣ ਤੇ ਸ਼ੁਰੂ ਕੀਤੀ ਸੀ ਉਹਨਾਂ ਨੇ ਇਹ ਲੰਗਰ ਦੀ ਸੇਵਾ ਦੀ ਸ਼ੁਰੂਆਤ ਪਹਿਲਾ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਸੀ ਅਤੇ ਉਸ ਸਮੇ ਪਿੰਡ ਦੀ ਸੰਗਤ ਨੇ ਉਹਨਾਂ ਦਾ ਬਹੁਤ ਸਹਿਯੋਗ ਕੀਤਾ ਅਤੇ ਹੁਣ ਇਸ ਸੇਵਾ ਵਿਚ ਆਸ ਪਾਸ ਦੇ 6 ਤੋਂ 7 ਪਿੰਡਾਂ ਦੇ ਲੋਕ ਸਹਿਯੋਗ ਕਰ ਰਹੇ ਹਨ ਅਤੇ ਰੋਜ਼ਾਨਾ 300 ਤੋਂ 400 ਲੋਕਾਂ ਲਈ ਗੁਰੂਦੁਆਰਾ ਸਾਹਿਬ ਵਿਚ ਲੰਗਰ ਬਣਾ ਕੇ ਸਿਵਿਲ ਹਸਪਤਾਲ ਵਿੱਚ ਲਿਆਂਦਾ ਜਾਂਦਾ ਹੈ ਤਾਂ ਜੋ ਮਰੀਜ਼ਾਂ ਨੂੰ ਬਾਹਰ ਤੋਂ ਮਿਹੰਗਾ ਖਾਣਾ ਨਾ ਖਰੀਦਣਾ ਪਏ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਦੇਸ਼ ਦੀ ਸੇਵਾ ਕਰਨ ਤੋ ਬਾਅਦ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ