Connect with us

Punjab

ਬਟਾਲਾ ਵਿਖੇ ਸਾਬਕਾ ਫੌਜੀ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ,12 ਤੋਲੇ ਸੋਨਾ ,5 ਤੋਲੇ ਚਾਂਦੀ ,ਕੀਮਤੀ ਘੜੀਆਂ ,ਫੋਟੋਗ੍ਰਾਫੀ ਕੈਮਰੇ ਅਤੇ ਗੈਸ ਸਿਲੰਡਰ ਕੀਤੇ ਚੋਰੀ

Published

on

ਬਟਾਲਾ ਵਿੱਚ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਘਟਨਾ ਸਾਹਮਣੇ ਆਈ ਹੈ ਬਟਾਲਾ ਦੀ ਡਰੀਮ ਲੈਂਡ ਕਾਲੋਨੀ ਵਿਖੇ ਜਿਥੇ ਸਾਬਕਾ ਫੌਜੀ ਦੇ ਘਰ ਦੀ ਕੰਧ ਟੱਪ ਕੇ ਘਰ ਦੇ ਬਾਰੀ ਦੀ ਗ੍ਰਿਲ ਪੁੱਟ ਕੇ ਚੋਰ ਘਰ ਅੰਦਰੋਂ 12 ਤੋਲੇ ਸੋਨੇ ਅਤੇ 5 ਤੋਲੇ ਚਾਂਦੀ ਦੇ ਗਹਿਣਿਆਂ ਸਮੇਤ ਕੀਮਤੀ ਘੜੀਆਂ ,,ਕੈਮਰੇ ਅਤੇ ਗੈਸ ਸਿਲੰਡਰ ਤੇ ਹੱਥ ਸਾਫ਼ ਕਰਕੇ ਫਰਾਰ ਹੋ ਗਏ ,,,ਇਤਲਾਹ ਮਿਲਦੇ ਹੀ ਪੁਲਿਸ ਟੀਮ ਵਲੋਂ ਜਾਂਚ ਕਰਦੇ ਹੋਏ ਪੀੜਤ ਸਾਬਕਾ ਫੌਜੀ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

.ਪੀੜਤ ਸਾਬਕਾ ਫੌਜੀ ਅਜੈਬ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਅਤੇ ਨੂੰਹ ਆਪਣੇ ਪਰਿਵਾਰ ਨਾਲ ਦੁਬਈ ਵਿਖੇ ਰਹਿੰਦੇ ਹਨ ਅਤੇ ਉਹ ਖੁਦ ਇਕੱਲਾ ਹੀ ਆਪਣੇ ਘਰ ਵਿਚ ਰਹਿੰਦਾ ਹੈ ਜਦ ਉਹ ਕਿਸੇ ਕੰਮ ਨੂੰ ਲੈਕੇ ਬਾਹਰ ਗਿਆ ਤਾਂ ਦੇਰ ਸ਼ਾਮ ਵਾਪਿਸ ਆਕੇ ਦੇਖਿਆ ਤਾਂ ਘਰ ਦੀ ਬਾਰੀ ਦੀ ਗ੍ਰਿਲ ਪੁੱਟੀ ਹੋਈ ਸੀ ਅਤੇ ਦਰਵਾਜੇ ਦੀ ਜਾਲੀ ਵੀ ਤੋੜੀ ਹੋਈ ਸੀ ਉਸਨੇ ਅੰਦਰ ਜਾਕੇ ਦੇਖਿਆ ਤਾਂ ਅੰਦਰ ਅਲਮਾਰੀ ਦਾ ਲਾਕ ਟੁੱਟਿਆ ਹੋਇਆ ਸੀ ਅਤੇ ਲਾਕਰ ਵੀ ਟੁੱਟਿਆ ਹੋਇਆ ਸੀ ਅਤੇ ਘਰ ਅੰਦਰੋਂ 12 ਤੋਲੇ ਸੋਨਾ ,,5 ਤੋਲੇ ਚਾਂਦੀ ,,ਕੀਮਤੀ ਘੜੀਆਂ ,,ਫੋਟੋਗ੍ਰਾਫੀ ਕੈਮਰੇ ਅਤੇ ਗੈਸ ਸਿਲੰਡਰ ਗਾਇਬ ਸਨ ਉਹਨਾਂ ਨੇ ਤੁਰੰਤ ਪੁਲਿਸ ਨੂੰ ਇਸ ਚੋਰੀ ਦੀ ਇਤਲਾਹ ਦਿੱਤੀ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਓਧਰ ਸਾਬਕਾ ਫੌਜੀ ਅਜੈਬ ਸਿੰਘ ਦੀ ਨੂੰਹ ਜੋ ਕੇ ਚੋਰੀ ਦੀ ਇਤਲਾਹ ਮਿਲਦੇ ਹੀ ਦੁਬਈ ਤੋਂ ਵਾਪਸ ਆਈ ਉਸਦਾ ਕਹਿਣਾ ਸੀ ਕਿ ਉਹ ਆਪਣੇ ਪਤੀ ਨਾਲ ਦੁਬਈ ਰਹਿੰਦੀ ਹੈ ਅਤੇ ਓਹਨਾ ਦੇ ਬਾਪੂ ਜੀ ਜੋ ਸਾਬਕਾ ਫੌਜੀ ਹਨ ਪਿੱਛੇ ਘਰ ਵਿੱਚ ਇਕੱਲੇ ਹੀ ਰਹਿੰਦੇ ਹਨ ਉਹਨਾਂ ਜਦ ਚੋਰੀ ਬਾਰੇ ਦੱਸਿਆ ਤਾਂ ਉਹ ਜਲਦ ਹੀ ਵਾਪਿਸ ਆ ਗਈ ਓਹਨਾ ਦਾ ਕਹਿਣਾ ਸੀ ਕਿ ਪੁਲਿਸ ਜਲਦ ਤੋਂ ਜਲਦ ਚੋਰਾਂ ਨੂੰ ਫੜੇ ਅਤੇ ਸਾਡਾ ਚੋਰੀ ਹੋਇਆ ਸਮਾਨ ਵਾਪਿਸ ਦਵਾਏ 

ਓਧਰ ਜਾਂਚ ਕਰ ਰਹੇ ਬਟਾਲਾ ਅਰਬਨ ਸਟੇਟ ਪੁਲਿਸ ਚੌਂਕੀ ਦੇ ਇੰਚਾਰਜ ਨੇ ਚੋਰੀ ਦੀ ਘਟਨਾ ਬਾਰੇ ਦਸਦੇ ਕਿਹਾ ਕੇ ਸਾਬਕਾ ਫੌਜੀ ਅਜੈਬ ਸਿੰਘ ਦੇ ਘਰ ਚੋਰੀ ਹੋਈ ਹੈ ਮੌਕਾ ਦੇਖ ਕੇ ਆਏ ਹਾਂ ਪੀੜਤ ਦੇ ਬਿਆਨ ਦਰਜ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਹੈ ਤਫਤੀਸ਼ ਕਰਦੇ ਹੋਏ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ