National
Paris Olympics 2024 : ਨੀਰਜ ਚੋਪੜਾ ਤੋਂ ਗੋਲਡ ਮੈਡਲ ਦੀ ਉਮੀਦ
ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਰਾਊਂਡ ‘ਚ 89.34 ਮੀਟਰ ਦੀ ਜੈਵਲਿਨ ਥਰੋਅ ਨਾਲ ਆਪਣੇ ਵਿਰੋਧੀਆਂ ਨੂੰ ਮਜ਼ਬੂਤ ਸੰਦੇਸ਼ ਦਿੱਤਾ ਪਰ ਮੌਜੂਦਾ ਓਲੰਪਿਕ ਚੈਂਪੀਅਨ ਭਾਰਤੀ ਖੇਡਾਂ ਦੇ ਇਤਿਹਾਸ ‘ਚ ਨਵਾਂ ਅਧਿਆਏ ਜੋੜਨ ਲਈ ਵੀਰਵਾਰ ਨੂੰ ਸਖਤ ਚੁਣੌਤੀ ਦਾ ਸਾਹਮਣਾ ਕਰੇਗਾ।
‘ਦਿ ਮੈਨ ਵਿਦ ਗੋਲਡਨ ਆਰਮ’ ਵਜੋਂ ਜਾਣੇ ਜਾਂਦੇ ਨੀਰਜ ਚੋਪੜਾ ਅੱਜ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਦੇ ਫਾਈਨਲ ਵਿੱਚ ਹਿੱਸਾ ਲੈਣਗੇ। 26 ਸਾਲਾ ਨੀਰਜ ਨੇ ਦੋ ਦਿਨ ਪਹਿਲਾਂ ਕੁਆਲੀਫਿਕੇਸ਼ਨ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 89.34 ਮੀਟਰ ਜੈਵਲਿਨ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਅਜਿਹੇ ‘ਚ ਭਾਰਤ ਨੂੰ ਉਸ ਤੋਂ ਸੋਨ ਤਗਮੇ ਦੀ ਉਮੀਦ ਹੋਵੇਗੀ।
ਨੀਰਜ ਚੋਪੜਾ ਦਾ ਮੁਕਾਬਲਾ ਰਾਤ 11:55 ਵਜੇ ਤੋਂ ਹੋਵੇਗਾ। ਮੈਚ ‘ਚ ਨੀਰਜ ਨੂੰ ਗ੍ਰੇਨਾਡਾ ਦੇ ਐਂਡਰਸਨ ਪੀਟਰਸ, ਜਰਮਨੀ ਦੇ ਜੂਲੀਅਨ ਵੇਬਰ ਅਤੇ ਪਾਕਿਸਤਾਨ ਦੇ ਅਹਿਮਦ ਨਦੀਮ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਭਾਰਤ ਵੀਰਵਾਰ ਨੂੰ ਪੈਰਿਸ ਵਿੱਚ ਚੱਲ ਰਹੀਆਂ ਖੇਡਾਂ ਵਿੱਚ 2 ਤਗਮੇ ਮੁਕਾਬਲਿਆਂ ਵਿੱਚ ਹਿੱਸਾ ਲਵੇਗਾ।
ਭਾਰਤ ਲਈ ਸੋਨ ਤਗਮਾ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੋਂ ਪੂਰਾ ਦੇਸ਼ ਉਮੀਦ ਕਰ ਰਿਹਾ ਹੈ ਕਿ ਉਹ ਪੈਰਿਸ ਓਲੰਪਿਕ-2024 ‘ਚ ਵੀ ਸੋਨ ਤਮਗਾ ਜਿੱਤੇਗਾ। ਨੀਰਜ ਅੱਜ ਮੈਦਾਨ ਵਿੱਚ ਉਤਰੇਗਾ ਅਤੇ ਆਪਣਾ ਖਿਤਾਬ ਬਚਾਉਣ ਦੀ ਪੂਰੀ ਕੋਸ਼ਿਸ਼ ਕਰੇਗਾ। ਜੇਕਰ ਨੀਰਜ ਅਜਿਹਾ ਕਰਨ ‘ਚ ਸਫਲ ਹੁੰਦਾ ਹੈ ਤਾਂ ਉਹ ਇਤਿਹਾਸ ਰਚੇਗਾ। ਹਾਲਾਂਕਿ ਉਨ੍ਹਾਂ ਦੇ ਸਾਹਮਣੇ ਚੁਣੌਤੀ ਵੀ ਘੱਟ ਨਹੀਂ ਹੈ।