Delhi
ਕਰੋਨਾ ਦੀ ਮਾਰ ਤੋਂ ਬਾਅਦ ਹੁਣ ਟਰਾਂਸਪੋਟਰਾ ਤੇ ਪਈ ਮਹਿੰਗੇ ਪਟਰੋਲ-ਡੀਜ਼ਲ ਦੀ ਮਾਰ

ਲੁਧਿਆਣਾ, 26 ਜੂਨ (ਸੰਜੀਵ ਸੂਦ): ਇਕ ਪਾਸੇ ਜਿੱਥੇ ਕਰੋਨਾ ਕਰ ਕੇ ਬੀਤੇ ਕਈ ਮਹੀਨਿਆਂ ਤੋਂ ਕੰਮਕਾਜ ਠੱਪ ਹੈ ਉਥੇ ਹੀ ਦੂਜੇ ਪਾਸੇ ਦੇਸ਼ ਦੇ ਟਰਾਂਸਪੋਰਟਰ ਹੁਣ ਲਗਾਤਾਰ ਮਹਿੰਗੇ ਹੋ ਰਹੇ ਪਟਰੋਲ ਡੀਜ਼ਲ ਤੋਂ ਪਰੇਸ਼ਾਨ ਹੋ ਗਏ ਹਨ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਰੋਨਾ ਕਰਕੇ ਉਹਨਾਂ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਸੀ ਅਤੇ ਹੁਣ ਜਦੋਂ ਸਰਕਾਰ ਨੇ ਕੰਮਕਾਜ ਸ਼ੁਰੂ ਕੀਤਾ ਤਾਂ ਤੇਲ ਦੀਆਂ ਕੀਮਤਾਂ ਐਨੀਆਂ ਵਧਾ ਦਿੱਤੀਆਂ ਕੇ ਉਹਨਾਂ ਨੂੰ ਖਰਚੇ ਕੱਢਣੇ ਵੀ ਔਖੇ ਹੋ ਗਿਆ ਹੈ।
ਲੁਧਿਆਣਾ ਟਰਾਂਸਪੋਰਟ ਨਗਰ ਵਿਖੇ ਮੌਜੂਦ ਟਰਾਂਸਪੋਰਟਰਾਂ ਨੇ ਕਿਹਾ ਕਿ ਦਿੱਲੀ ਵਿੱਚ ਪਟਰੋਲ ਨਾਲੋਂ ਜ਼ਿਆਦਾ ਮਹਿੰਗਾ ਡੀਜ਼ਲ ਹੋ ਗਿਆ ਹੈ ਅਤੇ ਹੁਣ ਅਸਮਾਨੀ ਚੜ੍ਹੇ ਡੀਜ਼ਲ ਦੀਆਂ ਕੀਮਤਾਂ ਉਹਨਾਂ ਦੇ ਕੰਮ ਤੇ ਮਾੜਾ ਅਸਰ ਪਾਉਣਗੀਆਂ। ਟਰਾਂਸਪੋਰਟਰਾਂ ਨੇ ਕਿਹਾ ਕਿ ਕੰਮ ਪਹਿਲਾਂ ਤੋਂ ਵੀ ਮੰਦੀ ਦੇ ਦੌਰ ਚ ਲੰਘ ਰਿਹਾ ਹੈ ਅਤੇ ਹੁਣ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ। ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਰੇਟ ਨਹੀਂ ਘਟੇ ਤਾਂ ਉਹ ਆਉਂਦੇ ਦਿਨਾਂ ਵਿਚ ਕੋਈ ਵੱਡਾ ਸੰਘਰਸ਼ ਕਰ ਸਕਦੇ ਹਨ।