India
ਫੇਸਬੁੱਕ ਅਤੇ ਇੰਸਟਾਗ੍ਰਾਮ ਨੇ #Sikh ਨੂੰ ਕੀਤਾ ਬਲੌਕ

ਚੰਡੀਗੜ੍ਹ, 4 ਜੂਨ : ਫੇਸਬੁੱਕ ਅਤੇ ਇੰਸਟਾਗ੍ਰਾਮ ਨੇ (#ਸਿੱਖ) ਨੂੰ ਬਿਨਾਂ ਕਿਸੇ ਗੱਲ ਤੋਂ ਬੈਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮਾਰਚ ਦੇ ਸ਼ੁਰੂ ਵਿੱਚ ਇਕ ਫੇਕ ਰਿਪੋਰਟ ਦੇ ਵਜੋਂ #sikh ਨੂੰ ਬਲਾਕ ਕੀਤਾ ਗਿਆ ਸੀ ਪਰ ਹੁਣ 3 ਮਹੀਨਿਆਂ ਬਾਅਦ ਜਦੋ #ਸਿੱਖ ਟੈਗ ਪੋਸਟਾਂ ਦੀ ਭਾਲ ਕਰਦੇ ਹਾਂ ਤਾਂ ਉਪਭੋਗਤਾਵਾਂ ਨੂੰ ਗਲਤੀ ਦੇ ਸੰਦੇਸ਼ਾਂ ਨਾਲ ਸਵਾਗਤ ਕਰਨਾ ਪੈ ਰਿਹਾ ।
ਇਸ ਜਾਣਕਾਰੀ ਬਾਰੇ ਜਦੋ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ ਪਤਾ ਲਗਾ ਤਾਂ ਉਹਨਾਂ ਨੇ ਆਪਣੀ ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਕੇ ਪੁੱਛਿਆ ਕਿ ” ਕੀ ਹੈਸ਼ਟੈਗ ਸਿੱਖ” ਨੂੰ ਬੈਨ ਕਿਉਂ ਕੀਤਾ ਗਿਆ। ਜਿਸਤੋ ਬਾਅਦ ਇੰਸਟਾਗ੍ਰਾਮ ਵਲੋਂ ਤੁਰੰਤ ਹੀ #sikh ਨੂੰ ਬਲਾਕ ਤੋਂ ਹਟਾ ਦਿੱਤਾ ਗਿਆ ਲੇਕਿਨ ਫੇਸਬੁੱਕ ਨੇ ਹਜੇ ਤੱਕ ਬਲਾਕ ਤੋਂ ਨਹੀਂ ਹਟਾਇਆ।