India
ਫੈਕਟਰੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਹੰਗਾਮਾ, ਪੁਲਿਸ ਕਰਮੀਆਂ ਨੇ ਕੀਤਾ ਲਾਠੀਚਾਰਜ, ਕਈ ਮਜ਼ਦੂਰ ਹੋਏ ਜਖ਼ਮੀ
ਮਲੇਰਕੋਟਲਾ, 12 ਮਈ (ਮੁਹੰਮਦ ਜਮੀਲ):
ਰਾਤ ਸਮੇਂ ਤੋਂ ਹੀ ਮਲੇਰਕੋਟਲਾ ‘ਚ ਇੱਕ ਨਾਮੀ ਫੈਕਟਰੀ ‘ਚ ਕੰਮ ਕਰ ਰਹੇ ਮੁਲਾਜਮਾ ਵੱਲੋ ਹੰਗਾਮਾ ਕੀਤਾ ਜਾ ਰਿਹਾ ਹੈ ਜਦੋ ਮਸਲਾ ਵੱਧ ਗਿਆ ਤਾਂ ਪੁਲਿਸ ਨੇ ਮਜਦੂਰਾਂ ‘ਤੇ ਲਾਠੀ ਚਾਰਜ ਕਰ ਦਿੱਤਾ ਇਸ ਸਮੇ ਜਿਥੇ ਮਜਦੂਰ ਜਖਮੀ ਹੋਏ ਓਥੇ ਹੀ ਫੈਕਟਰੀ ‘ਚ ਫੈਕਟਰੀ ਮੁਲਾਜਮਾ ਤੇ ਐਸਡੀਐਮ ,ਡੀਐਸਪੀ ਅਤੇ ਐਸਪੀ ਦੇ ਗੰਨਮੈਨ ਦੇ ਸੱਟਾਂ ਲੱਗੀਆਂ।ਮਜਦੂਰਾਂ ਦੇ ਸੱਟਾ ਲੱਗਣ ‘ਤੇ ਵੀ ਉਨ੍ਹਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖਿਲ ਨਹੀ ਕਰਵਾਇਆ ਗਿਆ। ਜਦੋਂ ਕਿ ਅਧਿਕਾਰੀਆਂ ਅਤੇ ਸਰਕਾਰੀ ਮੁਲਾਜ਼ਮ ਇਲਾਜ ਲਈ ਸਰਕਾਰੀ ਹਸਪਤਾਲ ‘ਚ ਗਏ ਪਰ ਜਖ਼ਮੀ ਮਜਦੂਰਾਂ ਨੂੰ ਪ੍ਰਸ਼ਾਸਨ ਵੱਲੋਂ ਦਾਖਲ ਕਰ ਇਲਾਜ ਨਹੀਂ ਕਰਵਾਇਆ ਗਿਆ। ਮਜ਼ਦੂਰ ਹੁਣ ਵੀ ਆਪਣੀਆਂ ਮੰਗਾ ਮਨਵਾਉਣ ਲਈ ਅੜੇ ਹੋਏ ਹਨ। ਇਨ੍ਹਾਂ ਦੀਆਂ ਮੰਗਾਂ ਹਨ ਕਿ ਉਨ੍ਹਾਂ ਨੂੰ ਤਨਖਾਹਾਂ ਦਿਤੀਆਂ ਜਾਣ ਅਤੇ ਇਲਾਜ ਲਈ ਬਾਹਰ ਜਾਣ ਦਿੱਤਾ ਜਾਵੇ। ਮਜ਼ਦੂਰਾਂ ਦਾ ਕਹਿਣਾ ਹੈ ਕਿ ਫੈਕਟਰੀ ‘ਚ ਬਹੁਤ ਮਹਿੰਗਾ ਸਮਾਨ ਵੇਚਿਆ ਜਾ ਰਿਹਾ ਹੈ ਉਸ ਨੂੰ ਘੱਟ ਕੀਤਾ ਜਾਵੇ।
ਇਸ ਦੌਰਾਨ ਮੀਡੀਆ ਕਰਮੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਜਦੋਂ ਕੇ ਮੀਡੀਆ ਨੂੰ ਮਜ਼ਦੂਰਾਂ ਨੇ ਵਾਰ ਵਾਰ ਉਨ੍ਹਾਂ ਦੀ ਆਵਾਜ਼ ਸੁਣਨ ਲਈ ਕਿਹਾ ਅਤੇ ਸੱਟਾ ਲੱਗੀਆਂ ਫੋਟੋਆਂ ਤੇ ਵੀਡੀਓ ਭੇਜੀਆ ਹਨ। ਜਿੰਨ੍ਹਾਂ ਵਿੱਚ ਮਜ਼ਦੂਰ ਕਾਫੀ ਜਖ਼ਮੀ ਦਿਖਾਈ ਦੇ ਰਹੇ ਹਨ।
ਇਸ ਸਭ ਦੇ ਕਾਰਨ ਫੈਕਟਰੀ ਪੁਲਿਸ ਛਾਉਣੀ ‘ਚ ਤਬਦੀਲ ਹੋ ਗਈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਦੀਆਂ ਮੰਗਾਂ ਮੰਨਿਆ ਜਾਣਗੀਆ ਜਾ ਨਹੀਂ ।