Connect with us

Punjab

ਨਿਜੀ ਹਸਪਤਾਲ ਵਿਚ ਇਲਾਜ ਦੌਰਾਨ ਬੱਚੀ ਦੀ ਮੌਤ ਤੋਂ ਬਾਦ ਪਰਿਵਾਰ ਵਲੋਂ ਅਸਪਤਾਲ ਵਿੱਚ ਹੰਗਾਮਾ

Published

on

ਗੁਰਦਸਪੂਰ ਵਿਚ ਇੱਕ ਨਿਜੀ ਹਸਪਤਾਲ ਵਿਚ ਇੱਕ ਬੱਚੀ ਦੇ ਇਲਾਜ ਦੌਰਾਨ ਸਵਾ ਮਹੀਨੇ ਦੀ ਬੱਚੀ ਦੀ ਮੌਤ ਤੋਂ ਬਾਅਦ ਬੱਚੀ ਦੇ ਪਰਿਵਾਰ ਹੰਗਾਮਾ ਕਰ ਦਿੱਤਾ ਗਿਆ। ਪਰਿਵਾਰ ਅਨੁਸਾਰ ਬੱਚੀ ਨੂੰ ਪੀਲੀਏ ਦੀ ਸ਼ਿਕਾਇਤ ਹੋਣ ਕਾਰਨ ਨਿਜੀ ਹਸਪਤਾਲ ਵਿਚ 6 ਦਿਨ ਪਹਿਲਾਂ ਇਲਾਜ ਲਈ ਦਾਖ਼ਲ ਕਰਾਇਆ ਗਿਆ ਸੀ, 6 ਦਿਨ ਤੋਂ ਇਲਾਜ ਤੋਂ ਬਾਦ ਡਾਕਟਰ ਵਲੋਂ ਸਾਨੂੰ ਅੱਜ ਸਵੇਰੇ ਦੱਸਿਆ ਗਿਆ ਕਿ ਬੱਚੀ ਦੀ ਹਾਲਤ ਖਰਾਬ ਹੋ ਗਈ ਹੈ ਇਸਲਈ ਬੱਚੀ ਨੂੰ ਅੰਮ੍ਰਿਤਸਰ ਲੈ ਜਾਵੋ। ਪਰਿਵਾਰ ਦਾ ਆਰੋਪ ਹੈ ਕਿ ਡਾਕਟਰ ਨੂੰ ਬੱਚੇ ਦੀ ਬੀਮਾਰੀ ਸਮਝ ਨਹੀਂ ਆਈ ਇਸ ਲਈ ਬੱਚੇ ਦੀ ਮੌਤ ਹੋਈ ਹੈ। ਡਾਕਟਰ ਵੱਲੋਂ ਪਹਿਲਾਂ ਸਾਨੂੰ ਕਿਹਾ ਗਿਆ ਕਿ ਬੱਚੀ ਨੂੰ ਬੁਖਾਰ ਹੋ ਗਿਆ ਹੈ,ਅਗਲੇ ਦਿਨ ਡਾਕਟਰ ਨੇ ਕਿਹਾ ਕਿ ਬੱਚੀ ਨੂੰ ਚਮੜੀ ਦਾ ਰੋਗ ਹੋ ਗਿਆ ਹੈ ਦੂਸਰੇ ਦਿਨ ਕਿਹਾ ਕਿ ਬੱਚੀ ਦਾ ਖੂਣ ਘੱਟ ਗਿਆ ਹੈ,ਬੱਚੀ ਨੂੰ ਖੂਨ ਚਾੜਣਾ ਪਵੇਗਾ ਬਾਦ ਵਿਚ ਕਿਹਾ ਗਿਆ ਕਿ ਬੱਚੀ ਦਾ ਮੂੰਹ ਪੱਕ ਗਿਆ ਹੈ ਤੇ ਬੱਚੀ ਦੇ ਮੂੰਹ ਵਿਚ ਮੀਠੀ ਦਵਾਈ ਪਾਉਂਦੇ ਰਹੇ ਪਰ ਬੱਚੀ ਦੀ ਹਾਲਤ ਹੋਰ ਖਰਾਬ ਹੋ ਗਈ ਹੈ ਫੇਰ ਬੱਚੀ ਦੇ ਮੂੰਹ ਵਿਚ ਪਾਈਪ ਰਾਹੀਂ ਦੁੱਧ ਪਾਉਂਦੇ ਰਹੇ, ਅੱਜ ਪੰਜ ਵਜੇ  ਸਵੇਰੇ ਡਾਕਟਰ  ਵੱਲੋਂ  ਕਿਹਾ ਗਿਆ ਕਿ ਬੱਚੀ ਦੀ ਹਾਲਤ ਖਰਾਬ ਹੋ ਗਈ ਅਤੇ ਇਸ  ਨੂੰ ਅੰਮ੍ਰਿਤਸਰ ਲੈ ਜਾਵੋ।ਓਂਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਵੀ ਹਸਪਤਾਲ ਵਾਲਿਆਂ ਨੇ  ਬੱਚੀ ਨੂੰ ਮਸ਼ੀਨ ਵਿਚ ਰੱਖ ਦਿੱਤਾ ਤੇ ਸਾਡੇ ਕੋਲੋ 40 ਹਜ਼ਾਰ ਲੈ ਲਏ ਬਾਅਦ ਵਿੱਚ ਬੱਚੀ ਨੂੰ ਮਿਰਤਕ ਘੋਸ਼ਿਤ ਕਰ ਦਿੱਤਾ।ਪਰਿਵਾਰ ਵਾਲਿਆਂ ਨੇ ਗੁਰਦਾਸਪੁਰ ਦੇ ਨਿਜੀ  ਹਸਪਤਾਲ ਦੇ ਉਪਰ ਇਲਜਾਮ ਲਗਾਏ ਹਨ ਕੀ ਬੱਚੀ  ਦੀ ਮੌਤ ਗੁਰਦਾਸਪੁਰ ਹਸਪਤਾਲ ਵਿੱਚ ਹੀ ਹੋ ਗਈ ਸੀ।

ਓਥੇ ਹੀ ਜਦੋਂ ਡਾਕਟਰ ਚੇਤਨਤ ਨੰਦਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਬੱਚੀਆਂ ਜੁੜਵਾਂ ਹੋਈਆਂ ਸਨ ਅਤੇ ਇਨ੍ਹਾਂ ਵਿੱਚੋਂ ਇੱਕ ਦੀ ਮੌਤ ਜਨਮ ਤੋਂ ਤਿੰਨ ਦਿਨ ਬਾਅਦ ਹੀ ਹੋ ਗਈ ਸੀ। 8 ਮਾਹਾ ਜਨਮ ਹੋਣ ਕਰਕੇ ਇਹ ਬੱਚੀ ਵੀ ਕਾਫੀ ਕਮਜ਼ੋਰ ਸੀ, ਜਦੋਂ ਉਸ ਦੇ ਮਾਪਿਆਂ ਵੱਲੋਂ ਲਿਆਂਦਾ ਗਿਆ ਤਾਂ ਅਸੀਂ ਇਨ੍ਹਾਂ ਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਫੇਰ ਵੀ ਇਹਨਾਂ ਦੀ ਗੁਜ਼ਾਰਿਸ਼ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਕ ਵਾਰੀ ਬੱਚੀ ਠੀਕ ਹੋ ਕੇ ਘਰ ਚਲੀ ਗਈ ਸੀ ਅਤੇ ਫਿਰ ਤੋਂ ਇਸ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਕੁਝ ਦਿਨ ਪਹਿਲਾਂ ਜਿਆਦਾ ਬਲੀਡਿੰਗ ਹੋਣ ਕਰਕੇ ਇਸ ਦੇ ਮਾਪਿਆਂ ਨੂੰ  ਬੱਚੀ ਨੂੰ ਅੰਮ੍ਰਿਤਸਰ ਲੈ ਜਾਣ ਲਈ ਕਿਹਾ ਪਰ ਇਹਨਾਂ ਨੇ ਲਿਖਿਤ ਰੂਪ ਵਿੱਚ ਏਥੇ ਹੀ ਇਲਾਜ ਕਰਾਉਣ ਲਈ ਸਹਿਮਤੀ ਜਤਾਈ ਸੀ। ਅੱਜ ਸਵੇਰੇ ਚਾਰ ਵਜੇ ਜਦੋਂ ਬੱਚੀ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਇਸ ਨੂੰ ਅੰਮ੍ਰਿਤਸਰ ਲਿਜਾਣ ਲਈ ਕਿਹਾ ਗਿਆ। ਬੱਚੀ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਅਤੇ ਉਸ ਦੀ ਓਥੇ ਇਲਾਜ ਤੋਂ ਬਾਅਦ ਮੌਤ ਹੋ ਗਈ। ਇਸ ਵਿੱਚ ਸਾਡੇ ਹਸਪਤਾਲ ਦਾ ਕੋਈ ਕਸੂਰ ਨਹੀਂ ਹੈ।