Corona Virus
ਪੁਲਿਸ ਦੇ ਪਰਿਵਾਰਿਕ ਮੈਂਬਰ ਬਣਾ ਰਹੇ ਹਨ ਮਾਸਕ

ਤਰਨਤਾਰਨ, 15 ਅਪ੍ਰੈਲ : ਕੋਰੋਨਾ ਦੇ ਚੱਲਦੇ ਜਿੱਥੇ ਪੰਜਾਬ ਪੁਲਿਸ ਆਪਣੀ ਡਿਊਟੀ ਨਿਭਾਅ ਰਹੀ ਹੈ। ਉਥੇ ਹੀ ਕੋਰੋਨਾ ਦੇ ਖ਼ਿਲਾਫ਼ ਪੁਲਿਸ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰ ਵੀ ਕੋਰੋਨਾ ਖ਼ਿਲਾਫ਼ ਜੰਗ ਲੜ੍ਹਣ ‘ਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਤਰਨਤਾਰਨ ਪੁਲਿਸ ਦੇ ਪਰਿਵਾਰਿਕ ਮੈਂਬਰ ਮਾਸਕ ਬਣਾ ਕੇ ਕੋਰੋਨਾ ਲਈ ਢਾਲ ਬਣਾਉਣ ਦਾ ਕੰਮ ਕਰ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮਾਸਕ ਬਣਾ ਕੇ ਡਾਕਟਰ, ਨਰਸਾਂ, ਸਫ਼ਾਈ ਸੇਵਕਾਂ ਪੁਲਿਸ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ ਨਾਲ ਹੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਘਰ ਰਹਿ ਕੇ ਪ੍ਰਸ਼ਾਸਨ ਦੀ ਮਦਦ ਕਰਨ।