Connect with us

Punjab

ਮਸ਼ਹੂਰ ਅਦਾਕਾਰ ਕਰਤਾਰ ਚੀਮਾ ਗ੍ਰਿਫ਼ਤਾਰ

Published

on

ਅੰਮ੍ਰਿਤਸਰ : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ‘ਚ ਗੋਲਡੀ ਬਰਾੜ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪੰਜਾਬ ਦੇ ਫਿਲਮ ਅਦਾਕਾਰ ਕਰਤਾਰ ਚੀਮਾ ਨੂੰ ਹਿਰਾਸਤ ‘ਚ ਲੈ ਲਿਆ ਹੈ। ਉਸ ‘ਤੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਵੱਲੋਂ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ ਨੇ ਪੈਸਿਆਂ ਦੀ ਧੋਖਾਧੜੀ ਅਤੇ ਕੈਨੇਡਾ ਬੈਠੇ ਗੋਲਡੀ ਬਰਾੜ ਦੁਬਾਰਾ ਧਮਕੀਆਂ ਲਗਾਉਣ ਦਾ ਦੋਸ਼ ਲਗਾਇਆ ਹੈ। ਫਿਲਹਾਲ ਪੁਲਿਸ ਨੇ ਚੀਮਾ ਨੂੰ ਥਾਣਾ ਸਿਵਲ ਲਾਈਨ ਲਿਜਾ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।

ਐਨ.ਐਸ.ਯੂ.ਆਈ. ਕੇਅਰ ਦੇ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਕਰਤਾਰ ਚੀਮਾ ਤੋਂ ਪੈਸੇ ਲੈਣੇ ਸਨ। ਉਥੇ ਹੀ ਕਰਤਾਰ ਚੀਮਾ ਨੇ ਕੈਨੇਡਾ ਬੈਠੇ ਗੋਲਡੀ ਬਰਾੜ ਤੋਂ ਫੋਨ ‘ਤੇ ਉਸ ਨੂੰ ਧਮਕੀਆਂ ਦਿੱਤੀਆਂ ਸਨ, ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਕਰਤਾਰ ਚੀਮਾ ਅੱਜ ਅੰਮ੍ਰਿਤਸਰ ਆਇਆ ਹੈ ਤਾਂ ਉਸ ਨੇ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ, ਜਿਸ ਦੇ ਸਬੂਤ ਵਜੋਂ ਅਕਸ਼ੇ ਨੇ ਕਰਤਾਰ ਚੀਮਾ ਦੀ ਆਡੀਓ ਵੀ ਪੁਲਿਸ ਨੂੰ ਦਿੱਤੀ। ਜਿਸ ਵਿੱਚ ਗੋਲਡੀ ਬਾਰ ਧਮਕੀ ਦੇ ਰਿਹਾ ਹੈ