News
ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦਾ ਦੇਹਾਂਤ

ਬਾਲੀਵੁਡ ਨੂੰ ਇਕ ਹੋਰ ਵੱਡਾ ਝੱਟਕਾ, ਇਰਫ਼ਾਨ ਖਾਨ ਦੇ ਦੇਹਾਂਤ ਤੋਂ ਬਾਅਦ ਰਿਸ਼ੀ ਕਪੂਰ ਵੀ ਦੁਨੀਆਂ ਨੂੰ ਕਹਿ ਗਏ ਅਲਵਿਦਾ। ਖਰਾਬ ਸਿਹਤ ਕਾਰਨ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਰਿਸ਼ੀ ਨੂੰ ਬੁੱਧਵਾਰ, 29 ਅਪਰੈਲ, 2020 ਨੂੰ ਐਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਰਿਸ਼ੀ ਨੂੰ 2018 ਵਿੱਚ ਕੈਂਸਰ ਦਾ ਪਤਾ ਲੱਗਾ ਸੀ ਅਤੇ ਉਨ੍ਹਾਂ ਨੇ ਕਈ ਮਹੀਨੇ ਨਿਊਯਾਰਕ ਵਿੱਚ ਇਲਾਜ ਕਰਵਾਇਆ। ਰਿਸ਼ੀ ਕਪੂਰ ਨੇ ਮੈਰੋ ਇਲਾਜ਼ ਕਰਵਾਇਆ ਜਿਸ ਤੋਂ ਬਾਅਦ ਉਨ੍ਹਾਂ ਨੇ 11 ਮਹੀਨੇ ਮੁੜ ਸਿਹਤਯਾਬੀ ਵਿੱਚ ਬਿਤਾਏ।
ਜਦੋਂ ਉਹ ਨਿਊਯਾਰਕ ਵਿੱਚ ਸਨ, ਰਿਸ਼ੀ ਨੂੰ ਉਸ ਦੇ ਬੇਟੇ ਰਣਬੀਰ ਕਪੂਰ, ਆਲੀਆ ਭੱਟ, ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ, ਅਨੁਪਮ ਖੇਰ, ਰਿਤੇਸ਼ ਦੇਸ਼ਮੁਖ, ਜੇਨੇਲੀਆ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਮੁਲਾਕਾਤ ਕੀਤੀ।
ਹੁਣ ਇੱਕ ਵਾਰ ਫਿਰ ਤੋਂ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।