Uncategorized
ਮਸ਼ਹੂਰ ਅਦਾਕਾਰਾ ਡੌਲੀ ਸੋਹੀ ਨਹੀਂ ਰਹੀ, ਸਰਵਾਈਕਲ ਕੈਂਸਰ ਤੋਂ ਹਾਰੀ ਜੰਗ

ਮੁੰਬਈ 8 ਮਾਰਚ 2024: ਟੀਵੀ ਇੰਡਸਟਰੀ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ‘ਝਨਕ’ ਫੇਮ ਅਦਾਕਾਰਾ ਡੌਲੀ ਸੋਹੀ ਸਾਡੇ ਵਿੱਚ ਨਹੀਂ ਰਹੀ। ਲੰਬੇ ਸਮੇਂ ਤੋਂ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੀ ਡੌਲੀ ਸੋਹੀ ਨੇ ਅੱਜ ਸਵੇਰੇ 48 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਡੌਲੀ ਸੋਹੀ ਸਰਵਾਈਕਲ ਕੈਂਸਰ ਨਾਲ ਆਪਣੀ ਲੜਾਈ ਹਾਰ ਗਈ ਹੈ। ਅਭਿਨੇਤਰੀ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਡੌਲੀ ਦੇ ਪਰਿਵਾਰ ਨੇ ਕਿਹਾ – ‘ਸਾਡੀ ਪਿਆਰੀ ਡੌਲੀ ਅੱਜ ਸਵੇਰੇ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਈ ਹੈ। ਅਸੀਂ ਸਦਮੇ ਵਿੱਚ ਹਾਂ। ਅੱਜ ਦੁਪਹਿਰ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਆਪਣੀ ਭੈਣ ਦੀ ਮੌਤ ਦੇ ਕੁਝ ਘੰਟਿਆਂ ਬਾਅਦ ਅਦਾਕਾਰਾ ਦਾ ਦਿਹਾਂਤ
ਇਸ ਸਮੇਂ ਡੋਲੀ ਸੋਹੀ ਦੇ ਘਰ ਸੋਗ ਦਾ ਮਾਹੌਲ ਹੈ। ਦਰਅਸਲ ਡੌਲੀ ਸੋਹੀ ਦੀ ਭੈਣ ਅਮਨਦੀਪ ਸੋਹੀ ਦੀ ਵੀ ਬੀਤੀ ਰਾਤ ਮੌਤ ਹੋ ਗਈ ਸੀ। ਅਮਨਦੀਪ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਦਿਲ ਦਹਿਲਾਉਣ ਵਾਲੀ ਖਬਰ ਆਈ ਕਿ ਡੌਲੀ ਸੋਹੀ ਵੀ ਇਸ ਦੁਨੀਆ ‘ਚ ਨਹੀਂ ਰਹੀ।
ਡੌਲੀ ਨੂੰ ਹਾਲ ਹੀ ‘ਚ ਸਾਹ ਲੈਣ ‘ਚ ਤਕਲੀਫ ਹੋਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਉਸ ਵਿੱਚ ਸੁਧਾਰ ਹੋ ਰਿਹਾ ਸੀ, ਹਾਲਾਂਕਿ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਸ਼ੋਅ ‘ਝਨਕ’ ਛੱਡਣਾ ਪਿਆ ਕਿਉਂਕਿ ਉਹ ਕੀਮੋਥੈਰੇਪੀ ਲੈਣ ਤੋਂ ਬਾਅਦ ਲੰਬੇ ਸਮੇਂ ਤੱਕ ਸ਼ੂਟਿੰਗ ਨਹੀਂ ਕਰ ਸਕੀ।ਡੌਲੀ ਨੂੰ 2023 ਵਿੱਚ ਸਰਵਾਈਕਲ ਕੈਂਸਰ ਦਾ ਪਤਾ ਲੱਗਿਆ ਸੀ।